ਬ੍ਰਿਟੇਨ, ਫਰਾਂਸ ਤੇ ਕੈਨੇਡਾ ਵਲੋਂ ਇਜ਼ਰਾਈਲ ਨੂੰ ਗਾਜ਼ਾ ‘ਚ ਜੰਗ ਰੋਕਣ ਦੀ ਚਿਤਾਵਨੀ

Published on: May 20, 2025 2:05 pm

ਕੌਮਾਂਤਰੀ

ਤੇਲ ਅਵੀਵ, 20 ਮਈ, ਦੇਸ਼ ਕਲਿਕ ਬਿਊਰੋ :
ਹੁਣ ਪੱਛਮੀ ਦੇਸ਼ ਵੀ ਖੁੱਲ੍ਹ ਕੇ ਇਜ਼ਰਾਈਲ ਦੇ ਵਿਰੋਧ ਵਿੱਚ ਸਾਹਮਣੇ ਆ ਰਹੇ ਹਨ। ਬ੍ਰਿਟੇਨ, ਫਰਾਂਸ ਅਤੇ ਕੈਨੇਡਾ ਨੇ ਇਜ਼ਰਾਈਲ ਨੂੰ ਗਾਜ਼ਾ ਵਿੱਚ ਜੰਗ ਰੋਕਣ ਲਈ ਕਿਹਾ ਹੈ। ਜੇਕਰ ਇਜ਼ਰਾਈਲ ਅਜਿਹਾ ਨਹੀਂ ਕਰਦਾ ਹੈ, ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਚੇਤਾਵਨੀ ਦਿੱਤੀ ਗਈ ਹੈ।
ਤਿੰਨਾਂ ਦੇਸ਼ਾਂ ਨੇ ਇੱਕ ਸਾਂਝਾ ਬਿਆਨ ਜਾਰੀ ਕੀਤਾ ਹੈ। ਇਸ ਬਿਆਨ ਵਿੱਚ, ਇਜ਼ਰਾਈਲ ਵੱਲੋਂ ਐਤਵਾਰ ਨੂੰ ਗਾਜ਼ਾ ਨੂੰ ਦਿੱਤੀ ਗਈ ਸਹਾਇਤਾ ਨੂੰ ਨਾਕਾਫ਼ੀ ਦੱਸਿਆ। ਹਮਾਸ ਨੂੰ ਇਹ ਵੀ ਕਿਹਾ ਗਿਆ ਹੈ ਕਿ ਉਹ ਆਪਣੀ ਹਿਰਾਸਤ ਵਿੱਚ ਬਾਕੀ ਇਜ਼ਰਾਈਲੀ ਬੰਧਕਾਂ ਨੂੰ ਜਲਦੀ ਰਿਹਾਅ ਕਰੇ।
ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਵੀ ਤਿੰਨਾਂ ਦੇਸ਼ਾਂ ‘ਤੇ ਜਵਾਬੀ ਹਮਲਾ ਕੀਤਾ। ਨੇਤਨਯਾਹੂ ਨੇ ਕਿਹਾ ਕਿ ਇਹ ਦੇਸ਼ ਹਮਾਸ ਨੂੰ ਉਸਦੇ ਹਮਲਿਆਂ ਲਈ ਇਨਾਮ ਦੇ ਰਹੇ ਹਨ। ਇਸ ਤੋਂ ਇਲਾਵਾ 22 ਦੇਸ਼ਾਂ ਨੇ ਇੱਕ ਵੱਖਰੇ ਬਿਆਨ ‘ਤੇ ਦਸਤਖਤ ਕੀਤੇ ਜਿਸ ਵਿੱਚ ਗਾਜ਼ਾ ਨੂੰ ਸਹਾਇਤਾ ਦੀ ਪੂਰੀ ਬਹਾਲੀ ਦੀ ਮੰਗ ਕੀਤੀ ਗਈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।