ਕੰਨਿਆਂ ਸਕੂਲ ਦੀਆਂ ਹੋਣਹਾਰ ਵਿਦਿਆਰਥਣਾਂ ਦਾ ਸਨਮਾਨ 

ਸਿੱਖਿਆ \ ਤਕਨਾਲੋਜੀ

ਚਮਕੌਰ ਸਾਹਿਬ / ਮੋਰਿੰਡਾ  20 ਮਈ ਭਟੋਆ 

        ਸਥਾਨਿਕ ਸਕੂਲ ਆਫ ਐਮੀਨੈਂਸ ਫਾਰ ਗਰਲਜ਼ ਵਿਖੇ ਦਸਵੀਂ ਜਮਾਤ ਦੀ ਬੋਰਡ ਪ੍ਰੀਖਿਆ ਦੌਰਾਨ 75 ਫ਼ੀਸਦੀ ਤੋਂ ਵੱਧ ਅੰਕ ਲੈਣ ਵਾਲੀਆਂ ਵਿਦਿਆਰਥਣਾਂ ਦਾ ਪ੍ਰਿੰਸੀਪਲ ਜਗਤਾਰ ਸਿੰਘ ਲੌਂਗੀਆ ਦੀ ਅਗਵਾਈ ਹੇਠ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਕੂਲ ਅਧਿਆਪਕਾ ਹਰਨੀਰ ਕੌਰ ਮਾਂਗਟ ਅਤੇ ਅਧਿਆਪਕ ਗੁਰਪ੍ਰੀਤ ਸਿੰਘ ਹੀਰਾ ਨੇ ਦੱਸਿਆ ਕਿ ਸਕੂਲ ਦੇ ਦਸਵੀਂ ਜਮਾਤ ਦੀ ਬੋਰਡ ਦਾ ਸਾਲਾਨਾ ਨਤੀਜਾ ਸੌ ਫੀਸਦੀ ਰਿਹਾ ਹੈ। ਸਕੂਲ ਪ੍ਰਿੰਸੀਪਲ ਜਗਤਾਰ ਸਿੰਘ ਲੌਂਗੀਆ ਨੇ ਕਿਹਾ ਕਿ ਵਿਦਿਆਰਥੀਆਂ ਵੱਲੋਂ ਸਕੂਲੀ ਸਮੇਂ ਦੌਰਾਨ ਕੀਤੀ ਗਈ ਮਿਹਨਤ, ਉਨ੍ਹਾਂ ਦੇ ਸੁਨਿਹਰੀ ਭਵਿੱਖ ਦੀ ਨੀਂਹ ਬਣਦੀ ਹੈ। ਇਸ ਵੇਲੇ ਨੂੰ ਸੰਭਾਲ ਲੈਣ ਵਾਲੇ ਵਿਦਿਆਰਥੀ ਬਿਨਾਂ ਸ਼ੱਕ ਜੀਵਨ ਵਿੱਚ ਇੱਕ ਖਾਸ ਮੁਕਾਮ ਹਾਸਿਲ ਕਰਕੇ ਆਪਣੇ ਮਾਪਿਆਂ ਤੇ ਅਧਿਆਪਕਾਂ ਦਾ ਨਾਮ ਰੌਸ਼ਨ ਕਰਦੇ ਹਨ। ਉਨ੍ਹਾਂ ਦੱਸਿਆ ਕਿ ਸਕੂਲ ਦੀਆਂ 75 ਫ਼ੀਸਦੀ ਤੋਂ ਵੱਧ ਅੰਕ ਲੈਣ ਵਾਲੀਆਂ ਵਿਦਿਆਰਥਣਾਂ ਦੇ ਨਾਲ ਨਾਲ ਫੀਡਰ ਸਕੂਲਾਂ ਤੋਂ ਉਕਤ ਸਕੂਲ ਵਿੱਚ ਆਈਆਂ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਇਲਾਵਾ ਦੂਸਰੇ ਬੋਰਡਾਂ ਤੋਂ ਦਸਵੀਂ ਪਾਸ ਕਰਕੇ ਸਕੂਲ ਵਿੱਚ ਦਾਖ਼ਲ ਹੋਈਆਂ ਵਿਦਿਆਰਥਣਾਂ ਨੂੰ ਸਨਮਾਨਿਤ ਕਰਨ ਦੀ ਨਿਰੋਈ ਪਿਰਤ ਪਾਈ ਗਈ ਹੈ। ਇਸ ਮੌਕੇ ਵਿਦਿਆਰਥਣਾਂ ਰਮਨਪ੍ਰੀਤ ਕੌਰ, ਭੂਮਿਕਾ ਰਾਣੀ , ਜਸਪ੍ਰੀਤ ਕੌਰ, ਕਾਜਲ ਕੁਮਾਰੀ, ਸੋਨਮਪ੍ਰੀਤ ਕੌਰ, ਮਹਿਕਨੂਰ ਕੌਰ, ਹਰਸਿਮਰਨ ਕੌਰ, ਸ਼ਰਨਦੀਪ ਕੌਰ,ਰਸ਼ਮੀਤ ਕੌਰ, ਮੰਨਤ ਸ਼ਰਮਾ, ਖੁਸ਼ਬੂ, ਗੁਰਲੀਨ ਦੇਵੀ, ਜਸਮੀਨ ਕੌਰ,ਮਹਿਕ ਲੋਚਨ, ਜੀਆ ਸ਼ਰਮਾ,ਅਨਮੋਲਪ੍ਰੀਤ ਕੌਰ, ਸਾਖਸ਼ੀ ਤਮੰਨਾ ਅਤੇ ਕਿਰਨਦੀਪ ਕੌਰ ਆਦਿ ਨੂੰ ਸਨਮਾਨਿਤ ਕੀਤਾ ਗਿਆ। 

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।