ਚੰਡੀਗੜ੍ਹ ’ਚ 31 ਲੱਖ ਦਾ ਵਿਕਿਆ 0001 ਨੰਬਰ

Published on: May 20, 2025 9:35 pm

ਚੰਡੀਗੜ੍ਹ

ਚੰਡੀਗੜ੍ਹ, 20 ਮਈ, ਦੇਸ਼ ਕਲਿੱਕ ਬਿਓਰੋ :

ਚੰਡੀਗੜ੍ਹ ਵਿੱਚ ਫੈਂਸੀ ਨੰਬਰਾਂ ਦੀ ਈ ਨਿਲਾਮੀ ਕੀਤੀ ਗਈ। ਰਜਿਸਟਰੇਸ਼ਨ ਅਤੇ ਲਾਇਸੈਂਸਿੰਗ ਅਥਾਰਿਟੀ, ਯੂਟੀ, ਚੰਡੀਗੜ੍ਹ ਦੇ ਦਫ਼ਤਰ ਨੇ 18.05.2025 ਤੋਂ 20.05.2025 ਤੱਕ ਵਾਹਨ ਨੰਬਰ 0001 ਤੋਂ 9999 ਤੱਕ ਨਵੀਂ ਸੀਰੀਜ਼ “CH01-CZ” ਦੇ ਵਾਹਨ ਰਜਿਸਟ੍ਰੇਸ਼ਨ ਨੰਬਰਾਂ (ਫੈਂਸੀ ਅਤੇ ਪਸੰਦ) ਦੀ ਈ-ਨਿਲਾਮੀ ਕੀਤੀ ਹੈ, ਜਿਸ ਵਿੱਚ ਪਿਛਲੀ ਲੜੀ ਦੇ ਬਚੇ ਹੋਏ ਫੈਂਸੀ/ਵਿਸ਼ੇਸ਼ ਰਜਿਸਟ੍ਰੇਸ਼ਨ ਨੰਬਰਾਂ ਦੀ ਨਿਲਾਮੀ ਕੀਤੀ ਗਈ ਹੈ। ਨਿਲਾਮੀ ਦੌਰਾਨ  2,94,21,000/- ਰੁਪਏ ਦਾ ਭਾਰੀ ਮਾਲੀਆ ਪ੍ਰਾਪਤ ਹੋਇਆ ਹੈ। ਰਜਿਸਟ੍ਰੇਸ਼ਨ ਨੰਬਰ “CH01-CZ-” ਨੇ ਸਭ ਤੋਂ ਵੱਧ 31,00,000/- ਰੁਪਏ ਵਿੱਚ ਵਿਕਿਆ ਹੈ। ਜਦਕਿ ਰਜਿਸਟ੍ਰੇਸ਼ਨ ਨੰਬਰ “CH01-CZ-0007” ਨੇ ਦੂਸਰੇ ਸਭ ਤੋਂ ਵੱਧ 13,60,000/- ਰੁਪਏ ਪ੍ਰਾਪਤ ਕੀਤੇ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।