ਮੋਹਾਲੀ, 20 ਮਈ, ਦੇਸ਼ ਕਲਿਕ ਬਿਊਰੋ :
ਬੀਤੇ ਦਿਨੀ ਜਲੰਧਰ ਵਿੱਚ ਇੱਕ ਕਤਲ ਮਾਮਲੇ ਦੇ ਮੁਲਜ਼ਮਾਂ ਦਾ ਪੁਲਿਸ ਨੇ ਮੋਹਾਲੀ ਜ਼ਿਲ੍ਹੇ ਵਿੱਚ ਦੇਰ ਰਾਤ encounter ਕਰ ਦਿੱਤਾ। ਇਸ ਮੁਕਾਬਲੇ ਦੌਰਾਨ ਬਦਮਾਸ਼ਾਂ ਨੂੰ ਗੋਲੀਆਂ ਲੱਗੀਆਂ ਤੇ ਜ਼ਖ਼ਮੀ ਹਾਲਤ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ।ਇਹ ਘਟਨਾ ਜ਼ੀਰਕਪੁਰ ਵਿਖੇ ਵਾਪਰੀ।ਜਲੰਧਰ ਪੁਲਿਸ ਦੀ ਸੀਆਈਏ ਟੀਮ ਅਤੇ ਮੋਹਾਲੀ ਪੁਲਿਸ ਦੀ ਜਾਇੰਟ ਟੀਮ ਨੇ ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਹਾਲਾਂਕਿ, ਮੁਲਜ਼ਮਾਂ ਨੇ ਪਹਿਲਾਂ ਕਾਰ ਪੁਲਿਸ ‘ਤੇ ਚੜ੍ਹਾਉਣ ਦੀ ਕੋਸ਼ਿਸ਼ ਕੀਤੀ। ਫਿਰ ਉਹ ਗੋਲੀਬਾਰੀ ਕਰਨ ਤੋਂ ਬਾਅਦ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ। ਹਾਲਾਂਕਿ, ਪੁਲਿਸ ਨੇ ਉਨ੍ਹਾਂ ਨੂੰ encounter ਤੋਂ ਬਾਅਦ ਫੜ ਲਿਆ।ਮੁਲਜ਼ਮ ਗੌਰਵ ਅਤੇ ਆਕਾਸ਼ ਦੇ ਪੈਰਾਂ ਵਿੱਚ ਗੋਲੀਆਂ ਲੱਗੀਆਂ ਹਨ। ਜਿਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਅਨੁਸਾਰ ਬੀਤੇ ਦਿਨੀ ਜਲੰਧਰ ਦੇ ਬਸਤੀ ਸ਼ੇਖ ਥਾਣੇ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ। ਇੱਕ ਕੁੜੀ ਨੂੰ ਕੁਝ ਮੁਲਜ਼ਮਾਂ ਨੇ ਗੋਲੀ ਮਾਰ ਦਿੱਤੀ ਸੀ। ਇਸ ਤੋਂ ਬਾਅਦ ਮੁਲਜ਼ਮ ਫਰਾਰ ਹੋ ਗਏ ਸਨ। ਸੀਆਈਏ ਜਲੰਧਰ ਟੀਮ ਨੂੰ ਇਸ ਮਾਮਲੇ ਵਿੱਚ ਇਨਪੁਟ ਮਿਲਿਆ ਸੀ। ਇਸ ਤੋਂ ਬਾਅਦ ਮੁਲਜ਼ਮਾਂ ਦੀ ਕੜੀ ਜ਼ੀਰਕਪੁਰ ਇਲਾਕੇ ਦੇ ਮਾਈਕ੍ਰੋ ਪਲਾਜ਼ਾ ਇਲਾਕੇ ਵਿੱਚ ਮਿਲੀ। ਫਿਰ ਜਲੰਧਰ ਅਤੇ ਢਕੋਲੀ ਥਾਣੇ ਦੀ ਪੁਲਿਸ ਨੇ ਸਾਂਝੇ ਤੌਰ ‘ਤੇ ਕਾਰਵਾਈ ਕੀਤੀ।

ਜਲੰਧਰ ‘ਚ ਕਤਲ ਕਰਕੇ ਮੋਹਾਲੀ ਜ਼ਿਲ੍ਹੇ ‘ਚ ਛੁਪੇ ਬਦਮਾਸ਼ਾਂ ਦਾ ਪੁਲਿਸ ਵਲੋਂ Encounter
Published on: May 20, 2025 7:03 am