ਅਟਾਰੀ ਸਮੇਤ ਤਿੰਨ ਥਾਈਂ ਅੱਜ ਤੋਂ ਦੋਬਾਰਾ ਸ਼ੁਰੂ ਹੋਵੇਗੀ ਰਿਟਰੀਟ ਸੈਰੇਮਨੀ

Published on: May 20, 2025 7:11 am

ਕੌਮਾਂਤਰੀ ਪੰਜਾਬ ਰਾਸ਼ਟਰੀ


ਅੰਮ੍ਰਿਤਸਰ, 20 ਮਈ, ਦੇਸ਼ ਕਲਿਕ ਬਿਊਰੋ :
ਭਾਰਤ ਅਤੇ ਪਾਕਿਸਤਾਨ ਵਿਚਕਾਰ ਸਥਿਤੀ ਆਮ ਹੋਣ ਤੋਂ ਬਾਅਦ ਅੱਜ ਮੰਗਲਵਾਰ ਸ਼ਾਮ 6.30 ਵਜੇ ਬੀਐਸਐਫ ਜਵਾਨਾਂ ਅਤੇ ਪਾਕਿਸਤਾਨੀ ਰੇਂਜਰਾਂ ਵਿਚਕਾਰ ਇੱਕ ਰਿਟਰੀਟ ਸਮਾਰੋਹ ਆਯੋਜਿਤ (Retreat ceremony) ਕੀਤਾ ਜਾਵੇਗਾ। ਇਸ ਤੋਂ ਇਲਾਵਾ, ਕਿਸਾਨਾਂ ਲਈ ਵਾੜ ਦੇ ਦਰਵਾਜ਼ੇ ਖੋਲ੍ਹ ਦਿੱਤੇ ਗਏ ਹਨ ਤਾਂ ਜੋ ਉਹ ਵਾੜ ਦੇ ਪਾਰ ਜ਼ਮੀਨ ਦੀ ਖੇਤੀ ਕਰ ਸਕਣ। ਜਿਕਰਯੋਗ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਦੇ ਕਾਰਨ, ਦੋਵਾਂ ਦੇਸ਼ਾਂ ਵਿਚਕਾਰ Retreat ceremony ਤੋਂ ਇਲਾਵਾ, ਵਾੜ ਦੇ ਗੇਟ ਵੀ ਬੰਦ ਕਰ ਦਿੱਤੇ ਗਏ ਸਨ।
ਬੀਐਸਐਫ ਅਧਿਕਾਰੀਆਂ ਨੇ ਦੱਸਿਆ ਕਿ ਬੀਐਸਐਫ ਜਵਾਨਾਂ ਅਤੇ ਪਾਕਿਸਤਾਨ ਰੇਂਜਰਾਂ ਵਿਚਕਾਰ ਰਿਟਰੀਟ ਸਮਾਰੋਹ ਅੱਜ ਮੰਗਲਵਾਰ ਸ਼ਾਮ 6:30 ਵਜੇ ਅਟਾਰੀ, ਹੁਸੈਨੀਵਾਲਾ ਅਤੇ ਸਾਦਕੀ ਸਰਹੱਦਾਂ ‘ਤੇ ਸ਼ੁਰੂ ਹੋਵੇਗਾ। ਹੁਣ ਆਮ ਜਨਤਾ ਵੀ ਸਮਾਰੋਹ ਦੇਖਣ ਲਈ ਆ ਸਕੇਗੀ। ਜ਼ਿਕਰਯੋਗ ਹੈ ਕਿ ਪਹਿਲਗਾਮ ਹਮਲੇ ਤੋਂ ਬਾਅਦ ਸਰਕਾਰ ਨੇ ਸਖ਼ਤ ਫੈਸਲਾ ਲੈਂਦੇ ਹੋਏ ਸਰਹੱਦੀ ਗੇਟ ਬੰਦ ਕਰ ਦਿੱਤੇ ਸਨ ਅਤੇ ਪਾਕਿਸਤਾਨ ਅਤੇ ਭਾਰਤ ਵਿਚਾਲੇ ਹੋਈ ਝੜਪ ਦੌਰਾਨ 6 ਮਈ ਤੋਂ ਤਿੰਨੋਂ ਸਰਹੱਦਾਂ ‘ਤੇ ਸਮਾਰੋਹਾਂ ਨੂੰ ਪੂਰੀ ਤਰ੍ਹਾਂ ਰੋਕ ਦਿੱਤਾ ਗਿਆ ਸੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।