ਬੱਸ ਅੱਡਾ ਬਚਾਓ ਕਮੇਟੀ ਨੇ ਚਲਾਈ ਦਸਤਖਤੀ ਮੁਹਿੰਮ

Punjab

ਬਠਿੰਡਾ: 21 ਮਈ, ਦੇਸ਼ ਕਲਿੱਕ ਬਿਓਰੋ
ਬਠਿੰਡਾ ਸ਼ਹਿਰ ਦੇ ਮੌਜੂਦਾ ਬੱਸ ਨੂੰ ਸ਼ਹਿਰ ਤੋਂ ਸੱਤ ਕਿਲੋਮੀਟਰ ਦੂਰ ਮਲੋਟ ਰੋਡ ਤੇ ਸ਼ਿਫਟ ਕੀਤੇ ਜਾਣ ਦੇ ਸਰਕਾਰ ਦੇ ਫੈਸਲੇ ਦਾ ਵਿਰੋਧ ਲਗਾਤਾਰ ਵੱਧਦਾ ਜਾ ਰਿਹਾ ਹੈ। ਇਹ ਹੁਣ ਰੁਕਣ ਦਾ ਨਾਮ ਨਹੀਂ ਲੈ ਰਿਹਾ ਜਿੱਥੇ ਧਰਨਾ ਤਿੰਨ ਹਫਤਿਆਂ ਤੋਂ ਵੱਧ ਸਮੇਂ ਤੋਂ ਚੱਲ ਰਿਹਾ ਹੈ ਉੱਥੇ ਅੱਜ ਇੱਕ ਨਵਾਂ ਰੂਪ ਦੇਖਣ ਨੂੰ ਮਿਲਿਆ l ਸੰਘਰਸ਼ ਕਮੇਟੀ ਦੇ ਮੀਡੀਆ ਇੰਚਾਰਜ ਸੰਦੀਪ ਗਰਵਾਲ ਦੇ ਦਸਣ ਮੁਤਾਬਿਕ ਸੰਘਰਸ਼ ਚ ਸਰਗਰਮ ਕਾਰਕੁੰਨ ਵੱਖ ਵੱਖ ਥਾਵਾਂ ਤੇ ਬਸ ਅੱਡੇ ਨੂੰ ਸ਼ਿਫਟ ਕੀਤੇ ਜਾਣ ਦੇ ਵਿਰੋਧ ਵਿੱਚ ਦਸਤਖਤੀ ਮਹਿਮਾ ਚਲਾ ਰਹੇ ਹਨ। ਇਹ ਮੁਹਿੰਮ ਸ਼ਹਿਰ ਬਠਿੰਡਾ ਦੇ ਬਾਜ਼ਾਰਾਂ ਤੋਂ ਇਲਾਵਾ ਗਲੀਆਂ ਮਹੱਲਿਆਂ ਵਿੱਚ ਵੀ ਚੱਲ ਰਹੀ ਹੈ l ਪਿੰਡਾਂ ਵਿੱਚ ਵੀ ਮਜ਼ਦੂਰ ਕਿਸਾਨ ਤੇ ਵਿਦਿਆਰਥੀ ਇਸ ਕੰਮ ਵਿੱਚ ਜੁਟੇ ਹੋਏ ਹਨ l ਬਸ ਸਾਡਾ ਬਚਾਓ ਸੰਘਰਸ਼ ਕਮੇਟੀ ਦੇ ਪ੍ਰਧਾਨ ਬਲਤੇਜ ਸਿੰਘ ਨੇ ਦੱਸਿਆ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਦਸਤਖਤ ਹੋ ਚੁੱਕੇ ਹਨ ਇਹਨਾਂ ਦਸਖਤਾਂ ਨੂੰ ਪ੍ਰਸ਼ਾਸਨ ਦੇ ਸਨਮੁੱਖ ਪੇਸ਼ ਕੀਤਾ ਜਾਵੇ ਤਾਂ ਕਿ ਅਸਲੀਅਤ ਉਹਨਾਂ ਨੂੰ ਪਤਾ ਲੱਗ ਸਕੇ ਉਹ ਭਾਵੇਂ ਕਹਿੰਦੇ ਹਨ ਕਿ ਅਸੀਂ ਲੋਕਾਂ ਦੀ ਰਾਏ ਤੋਂ ਬਿਨਾਂ ਕੋਈ ਫੈਸਲਾ ਨਹੀਂ ਕਰਾਂਗੇ ਪਰ ਜਿੰਨੀ ਦੇਰ ਤੱਕ ਇਸ ਸੰਘਰਸ਼ ਦਾ ਦਬਾਅ ਲਗਾਤਾਰ ਬਣਿਆ ਨਹੀਂ ਰਹਿੰਦਾ ਉਨੀ ਦੇਰ ਤੱਕ ਪ੍ਰਸ਼ਾਸਨ ਇਸ ਮਸਲੇ ਸੰਬੰਧੀ ਆਪਣਾ ਫੈਸਲਾ ਟਾਲ ਕੇ ਰੱਖ ਸਕਦਾ ਹੈ। ਇਥੇ ਇਹ ਚੇਤੇ ਕਰਾਇਆ ਜਾਂਦਾ ਹੈ ਕਿ ਡਿਪਟੀ ਕਮਿਸ਼ਨਰ ਨੇ ਪੰਜ ਮੈਂਬਰੀ ਕਮੇਟੀ ਬਣਾ ਰੱਖੀ ਹੈ ਪਰ ਉਸ ਨੇ ਅਜੇ ਤੱਕ ਕਿਸੇ ਵੀ ਧਿਰ ਜਾਂ ਵਿਅਕਤੀ ਦੇ ਬਿਆਨ ਕਲਮਬੰਦ ਨਹੀਂ ਕੀਤੇ l ਵਾਰਡ ਨੰਬਰ 26 ਦੇ ਮਿਊਨਸੀਪਲ ਕੌਂਸਲਰ ਤੇ ਸੰਘਰਸ਼ ਕਮੇਟੀ ਦੇ ਆਗੂ ਸੰਦੀਪ ਬੋਬੀ ਦਾ ਵੀ ਕਹਿਣਾ ਹੈ ਕਿ ਅਸੀਂ ਉਨੀ ਦੇਰ ਤੱਕ ਆਪਣਾ ਸੰਘਰਸ਼ ਜਾਰੀ ਰੱਖਾਂਗੇ ਜਿੰਨੀ ਦੇਰ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਕਿਉਂਕਿ ਬੱਸ ਅੱਡਾ ਮਲੋਟ ਰੋਡ ਤੇ ਸ਼ਿਫਟ ਕਰਨ ਨਾਲ ਆਮ ਲੋਕਾਂ ਨੂੰ ਬਹੁਤ ਜਿਆਦਾ ਦਿੱਕਤ ਆਵੇਗੀ ਸਾਰੇ ਹੀ ਉਹਨਾਂ ਸੇਵਾਵਾਂ ਤੋਂ ਵਾਂਝੇ ਹੋ ਜਾਣਗੇ ਜੋ ਉਹਨਾਂ ਨੂੰ ਮੌਜੂਦਾ ਬੱਸ ਅੱਡੇ ਤੋਂ ਸੌਖਿਆਂ ਹੀ ਮਿਲਦੀਆਂ ਹਨ ਰੇਲਵੇ ਸਟੇਸ਼ਨ ਨੇੜੇ ਹੈ ਤੇ ਹੋਰ ਸਹੂਲਤਾਂ ਬਾਜ਼ਾਰ ਵਗੈਰਾ ਵੀ ਬਹੁਤ ਨੇੜੇ ਹੈ। ਪ੍ਰਸ਼ਾਸਨ ਨੂੰ ਬੱਸ ਅੱਡਾ l ਇਥੋਂ ਸ਼ਿਫਟ ਨਹੀਂ ਕਰਨਾ ਚਾਹੀਦਾ l ਇਥੇ 14.7 ਏਕੜ ਜਮੀਨ ਪਈ ਹੈ ਉਸੇ ਨੂੰ ਵਰਤ ਕੇ ਮਾਡਰਨ ਬਸ ਸਾਡਾ ਬਣਾਇਆ ਜਾ ਸਕਦਾ ਹੈ l

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।