ਅੱਜ ਦਾ ਇਤਿਹਾਸ

Published on: May 21, 2025 6:39 am

ਰਾਸ਼ਟਰੀ


21 ਮਈ 1996 ਨੂੰ ਪੈਪਸੀ ਨੇ ਪੁਲਾੜ ਵਿੱਚ ਬਣਨ ਵਾਲੀ ਦੁਨੀਆ ਦੀ ਪਹਿਲੀ ਇਸ਼ਤਿਹਾਰੀ ਫਿਲਮ ਦਾ ਐਲਾਨ ਕੀਤਾ ਸੀ
ਚੰਡੀਗੜ੍ਹ, 21 ਮਈ, ਦੇਸ਼ ਕਲਿਕ ਬਿਊਰੋ :
ਦੇਸ਼ ਅਤੇ ਦੁਨੀਆ ਵਿੱਚ 21 ਮਈ ਦਾ ਇਤਿਹਾਸ ਕਈ ਮਹੱਤਵਪੂਰਨ ਘਟਨਾਵਾਂ ਦਾ ਗਵਾਹ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿੱਚ ਹਮੇਸ਼ਾ ਲਈ ਦਰਜ ਹੋ ਗਈਆਂ ਹਨ। 21 ਮਈ ਦਾ ਇਤਿਹਾਸ ਇਸ ਪ੍ਰਕਾਰ ਹੈ :-

  • 2010 ‘ਚ ਅੱਜ ਦੇ ਦਿਨ ਏਅਰ ਇੰਡੀਆ ਦੀ ਦੁਬਈ ਤੋਂ ਮੰਗਲੌਰ ਆ ਰਹੇ ਜਹਾਜ਼ IX-182, ਦੇ ਕਰੈਸ਼ ਹੋਣ ਕਾਰਨ 166 ਯਾਤਰੀਆਂ ਵਿੱਚੋਂ 158 ਦੀ ਮੌਤ ਹੋ ਗਈ ਸੀ।
  • 21 ਮਈ 2006 ਨੂੰ ਸ੍ਰੀਨਗਰ ‘ਚ ਕਾਂਗਰਸ ਦੀ ਇੱਕ ਰੈਲੀ ‘ਤੇ ਹਮਲਾ ਹੋਇਆ ਸੀ।
  • 2003 ਵਿੱਚ ਅੱਜ ਦੇ ਦਿਨ ਦੁਨੀਆ ਦੇ 190 ਤੋਂ ਵੱਧ ਦੇਸ਼ਾਂ ਨੇ ਜੇਨੇਵਾ ਵਿੱਚ ਤੰਬਾਕੂ ਵਿਰੁੱਧ ਅੰਤਰਰਾਸ਼ਟਰੀ ਸੰਧੀ ਨੂੰ ਪ੍ਰਵਾਨਗੀ ਦਿੱਤੀ ਸੀ।
  • 21 ਮਈ 2002 ਨੂੰ ਬੰਗਲਾਦੇਸ਼ ਦੇ ਸਾਬਕਾ ਰਾਸ਼ਟਰਪਤੀ ਐਚਐਮ ਇਰਸ਼ਾਦ ਨੂੰ 6 ਮਹੀਨੇ ਕੈਦ ਦੀ ਸਜ਼ਾ ਸੁਣਾਈ ਗਈ ਸੀ।
  • 1998 ਵਿੱਚ ਅੱਜ ਦੇ ਦਿਨ ਇੰਡੋਨੇਸ਼ੀਆ ‘ਚ ਲਗਾਤਾਰ 32 ਸਾਲ ਰਾਜ ਕਰਨ ਵਾਲੇ ਰਾਸ਼ਟਰਪਤੀ ਸੁਹਾਰਤੋ, ਨੇ ਅਸਤੀਫਾ ਦੇ ਦਿੱਤਾ ਸੀ।
  • 21 ਮਈ, 1996 ਨੂੰ, ਪੈਪਸੀ ਨੇ ਪੁਲਾੜ ਵਿੱਚ ਬਣਨ ਵਾਲੀ ਦੁਨੀਆ ਦੀ ਪਹਿਲੀ ਇਸ਼ਤਿਹਾਰੀ ਫਿਲਮ ਦਾ ਐਲਾਨ ਕੀਤਾ ਸੀ।
  • 1981 ਵਿੱਚ ਅੱਜ ਦੇ ਦਿਨ ਪਿਅਰੇ ਮੋਰੇਉ ਨੂੰ ਫਰਾਂਸ ਦਾ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਗਿਆ ਸੀ।
  • 21 ਮਈ 1970 ਨੂੰ ਯੂਐਸਐਸਆਰ ਨੇ ਇੱਕ ਪ੍ਰਮਾਣੂ ਪ੍ਰੀਖਣ ਕੀਤਾ ਸੀ।
  • ਅੱਜ ਦੇ ਦਿਨ 1908 ‘ਚ ਪਹਿਲੀ ਡਰਾਉਣੀ ਫਿਲਮ ਸ਼ਿਕਾਗੋ ਵਿੱਚ ਬਣਾਈ ਗਈ ਸੀ।
  • ਯੂਐਸ ਨੈਸ਼ਨਲ ਲਾਅਨ ਟੈਨਿਸ ਐਸੋਸੀਏਸ਼ਨ ਦੀ ਸਥਾਪਨਾ 21 ਮਈ, 1881 ਨੂੰ ਹੋਈ ਸੀ।
  • 1840 ਵਿੱਚ ਅੱਜ ਦੇ ਦਿਨ ਨਿਊਜ਼ੀਲੈਂਡ ਬ੍ਰਿਟਿਸ਼ ਕਲੋਨੀ ਦਾ ਹਿੱਸਾ ਬਣਿਆ ਸੀ।
  • ਅਮਰੀਕੀ ਜੱਜ ਜੇਮਜ਼ ਲੋਪੇਜ਼ ਵਾਟਸਨ ਦਾ ਜਨਮ 21 ਮਈ 1922 ਨੂੰ ਹੋਇਆ ਸੀ। 
  • ਅੱਜ ਦੇ ਦਿਨ 1930 ਵਿੱਚ ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਮੈਲਕਮ ਫਰੇਜ਼ਰ ਦਾ ਜਨਮ ਹੋਇਆ ਸੀ।
  • 21 ਮਈ 1931 ਨੂੰ ਭਾਰਤ ਦੇ ਮਸ਼ਹੂਰ ਵਿਅੰਗਕਾਰ ਸ਼ਰਦ ਜੋਸ਼ੀ ਦਾ ਜਨਮ ਹੋਇਆ ਸੀ।
  • ਅੱਜ ਦੇ ਦਿਨ 1960 ਵਿੱਚ ਭਾਰਤੀ ਅਦਾਕਾਰ ਮੋਹਨ ਲਾਲ ਵਿਸ਼ਵਨਾਥਨ ਨਾਇਰ ਦਾ ਜਨਮ ਹੋਇਆ ਸੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।