ਅੰਮ੍ਰਿਤਸਰ, 22 ਮਈ, ਦੇਸ਼ ਕਲਿਕ ਬਿਊਰੋ :
ਪੰਜਾਬ ‘ਚ ਦੋ ਨਸ਼ਾ ਤਸਕਰਾਂ ਜਗਪ੍ਰੀਤ ਉਰਫ ਜੱਗਾ ਅਤੇ ਸਤਨਾਮ ਉਰਫ ਸੱਤਾ ਦੀਆਂ ਨਾਜਾਇਜ਼ ਜਾਇਦਾਦਾਂ ਨੂੰ ਢਾਹਿਆ ਗਿਆ। ਐਸਐਸਪੀ ਅੰਮ੍ਰਿਤਸਰ ਦਿਹਾਤੀ ਮਨਿੰਦਰ ਸਿੰਘ ਨੇ ਕਿਹਾ ਕਿ ਸਾਨੂੰ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਗੌਰਵ ਯਾਦਵ ਤੋਂ ਹੁਕਮ ਮਿਲੇ ਹਨ ਕਿ ਨਸ਼ਿਆਂ ਦੇ ਕਾਰੋਬਾਰ ਤੋਂ ਪੈਸਾ ਕਮਾਉਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।
ਜਗਪ੍ਰੀਤ ਉਰਫ਼ ਜੱਗਾ ਅਤੇ ਸਤਨਾਮ ਉਰਫ਼ ਸੱਤਾ ਦੀਆਂ ਧਾਰੜ ਪਿੰਡ ਵਿੱਚ ਜਾਇਦਾਦਾਂ ਉਤੇ ਕਾਰਵਾਈ ਕੀਤੀ ਜਾ ਰਹੀ ਹੈ। ਮਾਲ ਵਿਭਾਗ ਤੋਂ ਸੂਚਨਾ ਮਿਲੀ ਸੀ ਕਿ ਇਹ ਜਾਇਦਾਦਾਂ ਗੈਰ-ਕਾਨੂੰਨੀ ਜ਼ਮੀਨ ‘ਤੇ ਬਣੀਆਂ ਹਨ। ਪੁਲਿਸ ਮੌਕੇ ‘ਤੇ ਮੌਜੂਦ ਹੈ ਅਤੇ ਗੈਰ-ਕਾਨੂੰਨੀ ਜਾਇਦਾਦਾਂ ਨੂੰ ਢਾਹਿਆ ਜਾ ਰਿਹਾ ਹੈ।ਜਗਪ੍ਰੀਤ ਉਰਫ਼ ਜੱਗਾ ਅਤੇ ਸਤਨਾਮ ਉਰਫ਼ ਸੱਤਾ ਇਸ ਸਮੇਂ ਜੇਲ੍ਹ ਵਿੱਚ ਹਨ।
