ਅੱਜ ਦਾ ਇਤਿਹਾਸ

ਰਾਸ਼ਟਰੀ


22 ਮਈ 2007 ਵਿੱਚ ਗਣਿਤ ਸ਼ਾਸਤਰੀ ਸ਼੍ਰੀਨਿਵਾਸ ਵਰਧਨ ਨੂੰ ਨਾਰਵੇ ਦਾ ਏਬਲ ਪੁਰਸਕਾਰ ਦਿੱਤਾ ਗਿਆ ਸੀ
ਚੰਡੀਗੜ੍ਹ, 22 ਮਈ, ਦੇਸ਼ ਕਲਿਕ ਬਿਊਰੋ :
ਦੇਸ਼ ਅਤੇ ਦੁਨੀਆ ਵਿੱਚ 22 ਮਈ ਦਾ ਇਤਿਹਾਸ ਕਈ ਮਹੱਤਵਪੂਰਨ ਘਟਨਾਵਾਂ ਦਾ ਗਵਾਹ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿੱਚ ਹਮੇਸ਼ਾ ਲਈ ਦਰਜ ਹੋ ਗਈਆਂ ਹਨ। 22 ਮਈ ਦਾ ਇਤਿਹਾਸ ਇਸ ਪ੍ਰਕਾਰ ਹੈ :-

  • 22 ਮਈ 2008 ਨੂੰ ਪਾਕਿਸਤਾਨ ਸੰਯੁਕਤ ਰਾਸ਼ਟਰ ਦੀ 47 ਮੈਂਬਰੀ ਮਨੁੱਖੀ ਅਧਿਕਾਰ ਕਮੇਟੀ ‘ਚ ਸ਼ਾਮਲ ਹੋਇਆ ਸੀ।
  • 22 ਮਈ 2007 ਵਿੱਚ ਗਣਿਤ ਸ਼ਾਸਤਰੀ ਸ਼੍ਰੀਨਿਵਾਸ ਵਰਧਨ ਨੂੰ ਨਾਰਵੇ ਦਾ ਏਬਲ ਪੁਰਸਕਾਰ ਦਿੱਤਾ ਗਿਆ ਸੀ।
  • 22 ਮਈ 2003 ਨੂੰ ਅਲਜੀਰੀਆ ਵਿਖੇ ਭਿਆਨਕ ਭੂਚਾਲ ‘ਚ ਹਜ਼ਾਰਾਂ ਲੋਕ ਮਾਰੇ ਗਏ ਸਨ। 
  • 2002 ਵਿੱਚ ਅੱਜ ਦੇ ਦਿਨ ਨੇਪਾਲ ‘ਚ ਸੰਸਦ ਭੰਗ ਕਰ ਦਿੱਤੀ ਗਈ ਸੀ।
  • 22 ਮਈ 2001 ਨੂੰ ਦਲਾਈ ਲਾਮਾ ਨੇ ਤਿੱਬਤ ਦੀ ਆਜ਼ਾਦੀ ਦੀ ਮੰਗ ਛੱਡੀ ਸੀ।
  • 1996 ਵਿੱਚ ਅੱਜ ਦੇ ਦਿਨ ਮਾਈਕਲ ਕੈਮਡੇਸਸ ਨੂੰ ਤੀਜੀ ਵਾਰ ਅੰਤਰਰਾਸ਼ਟਰੀ ਮੁਦਰਾ ਫੰਡ ਦਾ ਪ੍ਰਬੰਧ ਨਿਰਦੇਸ਼ਕ ਚੁਣਿਆ ਗਿਆ ਸੀ। 
  • 22 ਮਈ 1993 ਨੂੰ ਵਿਸ਼ਵ ਜੈਵ ਵਿਭਿੰਨਤਾ ਦਿਵਸ ਮਨਾਇਆ ਜਾਣ ਲੱਗਾ ਸੀ।
    *ਅੱਜ ਦੇ ਦਿਨ 1984 ਨੂੰ ਬਚੇਂਦਰੀ ਪਾਲ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਐਵਰੈਸਟ ਨੂੰ ਫਤਹਿ ਕਰਨ ਵਾਲੀ ਪਹਿਲੀ ਭਾਰਤੀ ਔਰਤ ਬਣੀ ਸੀ।
  • 22 ਮਈ 1972 ਨੂੰ ਅਮਰੀਕੀ ਰਾਸ਼ਟਰਪਤੀ ਰਿਚਰਡ ਐਮ ਨਿਕਸਨ ਮਾਸਕੋ ਪਹੁੰਚੇ ਅਤੇ ਇਹ ਕਿਸੇ ਅਮਰੀਕੀ ਰਾਸ਼ਟਰਪਤੀ ਦਾ ਸੋਵੀਅਤ ਯੂਨੀਅਨ ਦਾ ਪਹਿਲਾ ਦੌਰਾ ਸੀ।
  • 1972 ਨੂੰ ਅੱਜ ਦੇ ਦਿਨ ਪਾਕਿਸਤਾਨ ਨੇ ਰਾਸ਼ਟਰਮੰਡਲ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਸੀ।
  • 22 ਮਈ 1963 ਨੂੰ ਭਾਰਤ ਦੇ ਪਹਿਲੇ ਗਲਾਈਡਰ ਰੋਹਿਣੀ ਨੇ ਉਡਾਣ ਭਰੀ ਸੀ।
  • ਅੱਜ ਦੇ ਦਿਨ 1915 ਵਿੱਚ, ਪਹਿਲੇ ਵਿਸ਼ਵ ਯੁੱਧ ਦੌਰਾਨ, ਇਟਲੀ ਨੇ ਆਸਟਰੀਆ, ਹੰਗਰੀ ਅਤੇ ਜਰਮਨੀ ਵਿਰੁੱਧ ਜੰਗ ਦਾ ਐਲਾਨ ਕੀਤਾ ਸੀ।
  • 22 ਮਈ 1772 ਨੂੰ ਰਾਜਾ ਰਾਮ ਮੋਹਨ ਰਾਏ ਦਾ ਜਨਮ ਹੋਇਆ ਸੀ ਅਤੇ ਉਨ੍ਹਾਂ ਨੂੰ ਭਾਰਤੀ ਪੁਨਰਜਾਗਰਣ ਦੇ ਮੋਢੀ ਅਤੇ ਆਧੁਨਿਕ ਭਾਰਤ ਦੇ ਪਿਤਾਮਾ ਵਜੋਂ ਜਾਣਿਆ ਜਾਂਦਾ ਹੈ।
  • ਅੱਜ ਦੇ ਦਿਨ 1545 ਵਿੱਚ ਸ਼ੇਰ ਸ਼ਾਹ ਸੂਰੀ ਦੀ ਇੱਕ ਧਮਾਕੇ ਵਿੱਚ ਮੌਤ ਹੋ ਗਈ ਸੀ।
  • 22 ਮਈ 1420 ਵਿੱਚ ਯਹੂਦੀਆਂ ਨੂੰ ਆਸਟਰੀਆ ਅਤੇ ਸੀਰੀਆ ‘ਚੋਂ ਕੱਢ ਦਿੱਤਾ ਗਿਆ ਸੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।