ਵਾਸਿੰਗਟਨ ਡੀਸੀ, 22 ਮਈ, ਦੇਸ਼ ਕਲਿਕ ਬਿਊਰੋ :
ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿੱਚ ਯਹੂਦੀ ਅਜਾਇਬ ਘਰ ਦੇ ਬਾਹਰ ਬੁੱਧਵਾਰ ਰਾਤ ਲਗਭਗ 9:05 ਵਜੇ ਇਜ਼ਰਾਈਲੀ ਦੂਤਾਵਾਸ ਦੇ ਦੋ ਕਰਮਚਾਰੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।
ਇਹ ਘਟਨਾ ਸ਼ਹਿਰ ਦੇ ਇੱਕ ਭੀੜ-ਭੜੱਕੇ ਵਾਲੇ ਇਲਾਕੇ ਵਿੱਚ ਵਾਪਰੀ, ਜਿੱਥੇ ਕਈ ਅਜਾਇਬ ਘਰ, ਸਰਕਾਰੀ ਦਫ਼ਤਰ ਅਤੇ ਇੱਕ ਐਫਬੀਆਈ ਦਫ਼ਤਰ ਵੀ ਸਥਿਤ ਹੈ।
ਬੀਬੀਸੀ ਦੀ ਰਿਪੋਰਟ ਅਨੁਸਾਰ, ਮ੍ਰਿਤਕਾਂ ਵਿੱਚ ਇੱਕ ਆਦਮੀ ਅਤੇ ਇੱਕ ਔਰਤ ਸ਼ਾਮਲ ਹੈ। ਘਟਨਾ ਦੇ ਸਮੇਂ, ਦੋਵੇਂ ਕਰਮਚਾਰੀ ਕੈਪੀਟਲ ਯਹੂਦੀ ਅਜਾਇਬ ਘਰ ਤੋਂ ਬਾਹਰ ਆ ਰਹੇ ਸਨ।
