ਮਾਸਕੋ, 23 ਮਈ, ਦੇਸ਼ ਕਲਿਕ ਬਿਊਰੋ :
ਰੂਸ ਦੀ ਰਾਜਧਾਨੀ ਮਾਸਕੋ ਗਏ ਭਾਰਤੀ ਵਫ਼ਦ ਦਾ ਜਹਾਜ਼ ਵੀਰਵਾਰ ਨੂੰ ਕਾਫ਼ੀ ਦੇਰ ਤੱਕ ਅਸਮਾਨ ਵਿੱਚ ਘੁੰਮਦਾ ਰਿਹਾ। ਦਰਅਸਲ, ਮਾਸਕੋ ਦੇ ਅਸਮਾਨ ਵਿੱਚ ਯੂਕਰੇਨੀ ਡਰੋਨ ਮੌਜੂਦ ਸਨ। ਇਸ ਵਫ਼ਦ ਦੀ ਅਗਵਾਈ ਡੀਐਮਕੇ ਸੰਸਦ ਮੈਂਬਰ ਕਨੀਮੋਝੀ ਨੇ ਕੀਤੀ।
ਰੂਸੀ ਅਧਿਕਾਰੀਆਂ ਦੇ ਅਨੁਸਾਰ ਰੂਸੀ ਹਵਾਈ ਰੱਖਿਆ ਬਲ ਨੇ ਰਾਤੋ-ਰਾਤ 105 ਡਰੋਨਾਂ ਨੂੰ ਡੇਗ ਦਿੱਤਾ, ਜਿਨ੍ਹਾਂ ਵਿੱਚੋਂ 26 ਮਾਸਕੋ ਵੱਲ ਉੱਡ ਰਹੇ ਸਨ। ਮਾਸਕੋ ਦੇ ਮੇਅਰ ਸਰਗੇਈ ਸੋਬਯਾਨਿਨ ਨੇ ਟੈਲੀਗ੍ਰਾਮ ‘ਤੇ ਕਿਹਾ ਕਿ ਮਲਬਾ ਡਿੱਗਣ ਨਾਲ ਕੁਝ ਥਾਵਾਂ ‘ਤੇ ਨੁਕਸਾਨ ਹੋਇਆ ਹੈ, ਪਰ ਕੋਈ ਜ਼ਖਮੀ ਨਹੀਂ ਹੋਇਆ ਹੈ।
ਰੂਸੀ ਹਵਾਈ ਸੇਵਾ ਏਜੰਸੀ ਰੋਸਾਵੀਅਤਸੀਆ ਨੇ ਯੂਕਰੇਨੀ ਡਰੋਨ ਹਮਲਿਆਂ ਕਾਰਨ ਮਾਸਕੋ ਦੇ ਸ਼ੇਰੇਮੇਤਯੇਵੋ, ਡੋਮੋਡੇਡੋਵੋ, ਝੁਕੋਵਸਕੀ ਅਤੇ ਵਨੁਕੋਵੋ ਹਵਾਈ ਅੱਡਿਆਂ ‘ਤੇ ਉਡਾਣਾਂ ਨੂੰ ਅਸਥਾਈ ਤੌਰ ‘ਤੇ ਮੁਅੱਤਲ ਕਰ ਦਿੱਤਾ। ਇਸ ਕਾਰਨ ਹਜ਼ਾਰਾਂ ਯਾਤਰੀ ਪ੍ਰਭਾਵਿਤ ਹੋਏ।

ਯੂਕਰੇਨ ਵਲੋਂ ਮਾਸਕੋ ਹਵਾਈ ਅੱਡੇ ‘ਤੇ ਹਮਲੇ ਦੀ ਕੋਸ਼ਿਸ਼, ਭਾਰਤੀ ਵਫ਼ਦ ਦਾ ਜਹਾਜ਼ ਕਾਫ਼ੀ ਦੇਰ ਅਸਮਾਨ ‘ਚ ਘੁੰਮਦਾ ਰਿਹਾ
Published on: May 23, 2025 5:23 pm