ਭਾਰਤ ਦੇ ਸੰਵਿਧਾਨ ਮੁਤਾਬਕ ਜ਼ਮੀਨਾਂ ਦਾ ਹੱਕ ਮੰਗਣ ਜਾ ਰਹੇ ਮਜ਼ਦੂਰਾਂ, ਔਰਤਾਂ, ਬਜ਼ੁਰਗਾਂ ਤੇ ਜਬਰ ਕਰਨ ਦੀ ਜ਼ੋਰਦਾਰ ਨਿਖੇਧੀ 

Published on: May 23, 2025 5:00 pm

ਪੰਜਾਬ

ਸ੍ਰੀ ਚਮਕੌਰ ਸਾਹਿਬ / ਮੋਰਿੰਡਾ 23, ਮਈ ( ਭਟੋਆ )

ਸ੍ਰੀ ਵਿਸ਼ਵਕਰਮਾ ਬਿਲਡਿੰਗ ਉਸਾਰੀ ਕਿਰਤੀ ਕਾਮਾ ਯੂਨੀਅਨ ਸਬੰਧਿਤ ਇਫਟੂ ਬਲਾਕ ਚਮਕੌਰ ਸਾਹਿਬ ਦੇ ਪ੍ਰਧਾਨ ਬਲਵਿੰਦਰ ਸਿੰਘ ਭੈਰੋ ਮਾਜਰਾ, ਜਨਰਲ ਸਕੱਤਰ ਮਿਸਤਰੀ ਮਨਮੋਹਣ ਸਿੰਘ ਕਾਲਾ, ਡੀਟੀਐਫ ਦੇ ਜਿਲ੍ਹਾ ਪ੍ਰਧਾਨ ਮਾਸਟਰ ਗਿਆਨ ਚੰਦ ,ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ਼ ਯੂਨੀਅਨ ਦੇ ਜੋਨ ਪ੍ਰਧਾਨ ਮਲਾਗਰ ਸਿੰਘ ਖਮਾਣੋ, ਬਰਾਂਚ ਰੋਪੜ /ਮੋਹਾਲੀ ਦੇ ਪ੍ਰਧਾਨ ਬ੍ਰਹਮਪਾਲ ਸਹੋਤਾ, ਜਨਰਲ ਸਕੱਤਰ ਅਮਰੀਕ ਸਿੰਘ ਖਿਜਰਾਬਾਦ, ਕਿਰਤੀ ਕਿਸਾਨ ਮੋਰਚੇ ਦੇ ਬਲਾਕ ਚਮਕੌਰ ਸਾਹਿਬ ਦੇ ਕਨਵੀਨਰ ਹਰਜੀਤ ਸਿੰਘ ਫੌਜੀ ਸੈਦਪੁਰਾ, ਪੀਐਸਯੂ ਦੇ ਜ਼ਿਲ੍ਹਾ ਪ੍ਰਧਾਨ ਮਨਪ੍ਰੀਤ ਕੌਰ, ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਬਲਾਕ ਮੋਰਿੰਡਾ ਦੇ ਜਨਰਲ ਸਕੱਤਰ ਰੁਪਿੰਦਰ ਸਿੰਘ ਬਮਨਾੜਾ, ਸਾਬਕਾ ਪ੍ਰਧਾਨ ਪਿਆਰਾ ਸਿੰਘ ,ਕਰਮਜੀਤ ਸਿੰਘ ਮੁੰਡੀਆ , ਡੈਮੋਕ੍ਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਦੀ ਆਗੂ ਹਰਜੀਤ ਕੌਰ ਸਮਰਾਲਾ,  ਪਾਵਰਕਾਮ ਪੈਨਸ਼ਨਰ ਆਗੂ ਹਰਭਜਨ ਸਿੰਘ, ਆਊਟਸੋਰਸਿੰਗ ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਦੇ ਆਗੂ ਵਿਜੇ ਕੁਮਾਰ ਕਜੌਲੀ, ਜਗਤਾਰ ਸਿੰਘ ਰੱਤੋਂ, ਆਦਿ ਆਗੂਆਂ ਨੇ ਕਿਹਾ ਕਿ ਬੇ ਬੇਚਿਰਾਗ ਪਿੰਡ ਬੀੜ ਐਸਵਾਨ ਸੰਗਰੂਰ ਵਿਖੇ 927 ਏਕੜ ਜਮੀਨ ਚੋਂ ਬੇਗਮਪੁਰਾ ਬਸਾਉਣ ਤੋਂ ਰੋਕਣ ਲਈ, ਛੇ ਜ਼ਿਲ੍ਹਿਆਂ ਦੀ ਪੁਲਿਸ ਨੇ ਦਲਿਤ ਮਜ਼ਦੂਰਾਂ ,ਔਰਤਾਂ, ਬਜ਼ੁਰਗਾਂ ਤੇ ਜਬਰ ਕਰਨ ਅਤੇ ਵੱਖ-ਵੱਖ ਜੇਲਾਂ ਵਿੱਚ ਬੰਦ ਕਰਕੇ ਦਲਿਤਾਂ ਨਾਲ ਵੱਡਾ ਧ੍ਰੋਹ ਕਮਾਇਆ ਹੈ। ਇੱਕ ਪਾਸੇ ਡਾ ਭੀਮ ਰਾਓ ਅੰਬੇਦਕਰ ਦੀਆਂ ਸੌਹਾਂ ਖਾ ਕੇ ,ਮੱਘਦਾ ਰਹੀ ਬੇ ਸੂਰਜਾ ਕੰਮੀਆਂ ਦੇ ਵੇਹੜੇ, ਸਟੇਜਾਂ ਤੇ ਗੀਤ ਗਾ ਕੇ ਮਜ਼ਦੂਰਾਂ ਦੀਆਂ ਵੋਟਾਂ ਹਾਸਲ ਕਰਕੇ ਅਖੌਤੀ ਇਨਕਲਾਬ ਦਾ ਨਾਅਰਾ ਦੇ ਕੇ ਸੱਤਾ ਦੀ ਕੁਰਸੀ ਤੇ ਪਹੁੰਚੇ ਭਗਵੰਤ ਮਾਨ ਦੀ ਸਰਕਾਰ ਸੰਵਿਧਾਨ ਨੂੰ ਲਾਗੂ ਕਰਨ ਦੀ ਬਜਾਏ ਹੱਕ ਮੰਗਦੇ ਦਲਿਤਾਂ ਤੇ ਜਬਰ ਕਰ ਰਹੀ ਹੈ ।ਇਹਨਾਂ ਆਗੂੂਆਂ ਨੇ ਜਿੱਥੇ ਬੇਜਮੀਨੇ ਦਲਿਤਾਂ ਦੇ ਸੰਘਰਸ਼ਾਂ ਦੀ ਡਟਵੀਂ ਹਮਾਇਤ ਦਾ ਐਲਾਨ ਕੀਤਾ ,ਉਥੇ ਹੀ  ਗ੍ਰਿਫਤਾਰ ਕੀਤੇ ਸਮੁੱਚੇ ਮਜ਼ਦੂਰਾਂ ਔਰਤਾਂ ਬਜ਼ੁਰਗਾਂ ਬੱਚਿਆਂ ਨੂੰ ਤੁਰੰਤ ਰਿਹਾ ਕਰਨ ਦੀ ਮੰਗ ਕੀਤੀ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।