ਵਿਧਾਇਕ ਵਿਜੈ ਸਿੰਗਲਾ ਵੱਲੋਂ ਹਲਕੇ ਦੇ ਸਰਕਾਰੀ ਸਕੂਲਾਂ ’ਚ ਵਿਕਾਸ ਕਾਰਜਾਂ ਦੇ ਉਦਘਾਟਨ

ਸਿੱਖਿਆ \ ਤਕਨਾਲੋਜੀ

ਮਾਨਸਾ, 23 ਮਈ: ਦੇਸ਼ ਕਲਿੱਕ ਬਿਓਰੋ
ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਸਿੱਖਿਆ ਕਰਾਂਤੀ ਮੁਹਿੰਮ ਸਿੱਖਿਆ ਦਾ ਅਹਿਮੀਅਤ ਦਾ ਸੁਨੇਹਾ ਘਰ ਘਰ ਪਹੁੰਚਾਉਣ ’ਚ ਸਹਾਈ ਸਿੱਧ ਹੋਈ ਹੈ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਹਲਕਾ ਮਾਨਸਾ ਡਾ. ਵਿਜੈ ਸਿੰਗਲਾ ਨੇ ਹਲਕੇ ਦੇ ਸਰਕਾਰੀ ਸਕੂਲਾਂ ’ਚ ਸਿੱਖਿਆ ਕਰਾਂਤੀ ਸਮਾਰੋਹ ਦੌਰਾਨ ਵੱਖ ਵੱਖ ਵਿਕਾਸ ਕਾਰਜਾਂ ਦੇ ਉਦਘਾਟਨ ਕਰਦਿਆਂ ਕੀਤਾ।
ਵਿਧਾਇਕ ਨੇ ਕਿਹਾ ਕਿ ਸਕੂਲਾਂ ਵਿਚ ਸਿੱਖਿਆ ਕਰਾਂਤੀ ਮੁਹਿੰਮ ਸਮਾਰੋਹ ਦੌਰਾਨ ਮਾਪੇ ਅਧਿਆਪਕ ਮਿਲਣੀਆਂ ਤੋਂ ਇਲਾਵਾ ਸਕੂਲ ਪ੍ਰਬੰਧਾਂ ਤੋਂ ਮਾਪਿਆਂ ਨੂੰ ਜਾਣੂ ਕਰਵਾਇਆ ਜਾ ਰਿਹਾ ਹੈ। ਜਿਸ ਸਦਕਾ ਸਰਕਾਰੀ ਸਕੂਲਾਂ ਵਿਚ ਮਾਪਿਆਂ ਦਾ ਵਿਸ਼ਵਾਸ ਪੈਦਾ ਹੋ ਰਿਹਾ ਹੈ ’ਤੇ ਸਰਕਾਰੀ ਸਕੂਲਾਂ ਵਿਚ ਬੱਚਿਆਂ ਦੇ ਦਾਖਲਿਆਂ ’ਚ ਵਾਧਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲ ਹੁਣ ਕਿਸੇ ਵੀ ਪੱਖ ਤੋਂ ਘੱਟ ਨਹੀਂ ਹਨ। ਪੰਜਾਬ ਸਰਕਾਰ ਸਿੱਖਿਆ ਦੇ ਖੇਤਰ ਵਿਚ ਇਨਕਲਾਬੀ ਬਦਲਾਅ ਲਿਆਉਣ ਲਈ ਵਚਨਬੱਧ ਹੈ।
ਵਿਧਾਇਕ ਮਾਨਸਾ, ਡਾ. ਵਿਜੈ ਸਿੰਗਲਾ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ (ਲੜਕੀਆਂ) ਮਾਨਸਾ ਵਿਖੇ 09 ਲੱਖ 55 ਹਜ਼ਾਰ ਰੁਪਏ ਦੀ ਲਾਗਤ ਨਾਲ ਆਧੁਨਿਕ ਕਲਾਸਰੂਮ ਅਤੇ 06 ਲੱਖ ਰੁਪਏ ਦੀ ਲਾਗਤ ਨਾਲ ਮੇਜਰ ਰਿਪੇਅਰ ਦੇ ਕੰਮ, ਸਕੂਲ ਆਫ਼ ਐਮੀਨੈਂਸ ਮਾਨਸਾ ਵਿਖੇ 07 ਲੱਖ 51 ਹਜ਼ਾਰ ਰੁਪਏ ਦੀ ਲਾਗਤ ਨਾਲ ਬਣਾਏ ਕਲਾਸਰੂਮ ਅਤੇ ਸੀਨੀਅਰ ਸੈਕੰਡਰੀ ਸਕੂਲ ਖਿਆਲਾ ਕਲਾਂ ਵਿਖੇ 07 ਲੱਖ 51 ਹਜ਼ਾਰ ਰੁਪਏ ਦੀ ਲਾਗਤ ਨਾਲ ਤਿਆਰ ਕਲਾਸਰੂਮ ਅਤੇ 01 ਲੱਖ 24 ਹਜ਼ਾਰ ਰੁਪਏ ਦੀ ਲਾਗਤ ਨਾਲ ਚਾਰਦੀਵਾਰੀ ਦੀ ਉਸਾਰੀ ਦਾ ਉਦਘਾਟਨ ਕੀਤਾ।
ਇਸ ਮੌਕੇ ਮਾਰਕਿਟ ਕਮੇਟੀ ਮਾਨਸਾ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਭੁੱਚਰ, ਮਾਰਕੀਟ ਕਮੇਟੀ ਭੀਖੀ ਦੇ ਚੇਅਰਮੈਨ ਮਾਸਟਰ ਵਰਿੰਦਰ ਸੋਨੀ, ਸਿੱਖਿਆ ਕੋਆਰਡੀਨੇਟਰ ਅਜੈਬ ਸਿੰਘ ਬੁਰਜ ਹਰੀ, ਸੀਨੀਅਰ ਸੈਕੰਡਰੀ ਸਕੂਲ ਕੁੜੀਆਂ ਦੇ ਮੁਖੀ ਗੁਰਸਿਮਰ ਕੌਰ, ਸੀ ਐੱਚ ਟੀ ਰੁਪਿੰਦਰ ਕੌਰ, ਐੱਚ ਟੀ ਰਾਜੇਸ਼ ਕੁਮਾਰੀ, ਗੁਰਪ੍ਰੀਤ ਕੌਰ ਧਾਲੀਵਾਲ, ਰਣਜੀਤ ਕੌਰ, ਪਰਮਜੀਤ ਕੌਰ, ਹਰਪ੍ਰੀਤ ਸਿੰਘ, ਐੱਮ ਸੀ ਵਿਸ਼ਾਲ ਗੋਲਡੀ, ਕੁਲਦੀਪ ਟੀਟੂ, ਐੱਸ ਐੱਮ ਸੀ ਚੇਅਰਮੈਨ ਬੀਰਬਲ ਸਿੰਘ, ਸੂਰਜ ਸਿੰਘ, ਐੱਚ ਟੀ ਨੀਰੂ ਬਾਲਾ, ਐੱਚ ਟੀ ਬੇਅੰਤ ਸਿੰਘ, ਐੱਚ ਟੀ ਸਰਿਤਾ, ਐੱਚ ਟੀ ਅਨੂਰੀਤਾ, ਸਾਬਕਾ ਸੀ ਐੱਚ ਟੀ ਕੇਸਰ ਚੰਦ, ਸਮਾਜ ਸੇਵੀ ਸਤੀਸ਼ ਕੁਮਾਰ, ਸਕੂਲ ਆਫ਼ ਐਮੀਨੈਂਸ ਦੇ ਪ੍ਰਿੰਸੀਪਲ ਵਿਜੈ ਕੁਮਾਰ ਮਿਢਾ, ਐੱਸ ਐੱਮ ਸੀ ਚੇਅਰਮੈਨ ਪੂਜਾ ਰਾਣੀ, ਲੈਕਚਰਰ ਗੁਰਪ੍ਰੀਤ ਕੌਰ, ਐੱਮ ਸੀ ਰਾਮਪਾਲ, ਅਮਨ ਮਿੱਤਲ, ਖਿਆਲਾ ਕਲਾਂ ਸਕੂਲ ਦੇ ਮੁਖੀ ਸੁਖਦੀਪਵੰਤ ਕੌਰ, ਪ੍ਰਿੰਸੀਪਲ ਸੁਨੀਲ ਕੱਕੜ, ਇੰਚਾਰਜ ਪ੍ਰਿੰਸੀਪਲ ਨਰਿੰਦਰ ਸਿੰਘ ਮਾਨਸ਼ਾਹੀਆ, ਸਰਪੰਚ ਰਾਜਪ੍ਰੀਤ ਕੌਰ, ਸਰਪੰਚ ਰਮੇਸ਼ ਕੁਮਾਰ, ਸੀ ਐੱਚ ਟੀ ਸੁਖਵੀਰ ਕੌਰ, ਹੈੱਡਮਾਸਟਰ ਮੁਨੀਸ਼ ਕੁਮਾਰ, ਅਮਨਦੀਪ ਸਿੰਘ ਭਾਈ ਦੇਸਾ, ਵਿਜੈ ਕੁਮਾਰ, ਜਗਤਾਰ ਸਿੰਘ ਔਲਖ ਆਦਿ ਹਾਜ਼ਰ ਸਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।