ਅਦਾਕਾਰ ਮੁਕੁਲ ਦੇਵ ਦਾ ਦੇਹਾਂਤ

ਮਨੋਰੰਜਨ ਰਾਸ਼ਟਰੀ

ਨਵੀਂ ਦਿੱਲੀ, 24 ਮਈ, ਦੇਸ਼ ਕਲਿੱਕ ਬਿਓਰੋ :

ਬਾਲੀਵੁੱਡ ਵਿੱਚ ਇਕ ਦੁੱਖਦਾਈ ਖਬਰ ਸਾਹਮਣੇ ਆਈ ਹੈ। ਮਸ਼ਹੂਰ ਅਦਾਕਾਰ Mukul Dev ਦਾ ਅੱਜ ਦੇਹਾਂਤ ਹੋ ਗਿਆ। 54 ਸਾਲਾ ਅਦਾਕਾਰ Mukul Dev ਨੇ 23 ਮਈ ਨੂੰ ਆਖਰੀ ਸ਼ਾਹ ਲਏ। ਮੁਕੁਲ ਦੇਵ ਕੁਝ ਸਮੇਂ ਤੋਂ ਬਿਮਾਰ ਚਲ ਰਹੇ ਸਨ, ਇਸ ਕਾਰਨ ਉਸ ਨੂੰ ਆਈਸੀਯੁ ਵਿੱਚ ਭਰਤੀ ਕਰਵਾਇਆ ਗਿਆ ਸੀ। ਇਹ ਖਬਰ ਸਾਹਮਣੇ ਆਉਂਦਿਆਂ ਹੀ ਸਿਨੇਮਾ ਇੰਡਸਟਰੀ ਵਿੱਚ ਸ਼ੋਕ ਦੀ ਲਹਿਰ ਚੱਲ ਪਈ।

ਮੁਕੁਲ ਦੇਵ ਦਾ ਜਨਮ 17 ਦਸੰਬਰ 1970 ਨੂੰ ਦਿੱਲੀ ਵਿਖੇ ਇਕ ਪੰਜਾਬੀ ਪਰਿਵਾਰ ਵਿੱਚ ਹੋਇਆ। 90 ਸਾਲ ਦੇ ਦਹਾਕੇ ਵਿੱਚ ਉਨ੍ਹਾਂ ਕਈ ਮਸ਼ਹੂਰ ਸੀਰੀਅਲਾਂ ਵਿੱਚ ਕੰਮ ਕੀਤਾ। ਮੁਕੁਲ ਦੇਵ ਵੱਲੋਂ ਕਈ ਫਿਲਮਾਂ ਵਿੱਚ ਕੰਮ ਕੀਤਾ ਗਿਆ।ਮੁਕੁਲ ਦੇਵ ਇੱਕ ਭਾਰਤੀ ਅਦਾਕਾਰ, ਜੋ ਹਿੰਦੀ, ਪੰਜਾਬੀ, ਤੇਲਗੂ, ਤਾਮਿਲ, ਕੰਨੜ, ਬੰਗਾਲੀ ਅਤੇ ਮਲਿਆਲਮ ਫਿਲਮਾਂ ਦੇ ਨਾਲ-ਨਾਲ ਟੈਲੀਵਿਜ਼ਨ ਵਿੱਚ ਆਪਣੇ ਕੰਮ ਲਈ ਜਾਣਿਆ ਜਾਂਦਾ ਹੈ। ਉਸਨੇ ਆਪਣੇ ਕਰੀਅਰ ਦੀ ਸ਼ੁਰੂਆਤ 1996 ਵਿੱਚ ਟੀਵੀ ਲੜੀ ‘ਮਮਕਿਨ’ ਨਾਲ ਕੀਤੀ ਅਤੇ ਉਸੇ ਸਾਲ ਸੁਸ਼ਮਿਤਾ ਸੇਨ ਦੇ ਨਾਲ ਦਸਤਕ ਵਿੱਚ ਆਪਣੀ ਫਿਲਮੀ ਸ਼ੁਰੂਆਤ ਕੀਤੀ।
ਸਾਲਾਂ ਦੌਰਾਨ, ਉਹ ਯਮਲਾ ਪਗਲਾ ਦੀਵਾਨਾ, ਸਨ ਆਫ਼ ਸਰਦਾਰ, ਆਰ… ਰਾਜਕੁਮਾਰ, ਅਤੇ ਜੈ ਹੋ ਵਰਗੀਆਂ ਪ੍ਰਸਿੱਧ ਫਿਲਮਾਂ ਵਿੱਚ ਨਜ਼ਰ ਆਏ ਹਨ।ਉਨ੍ਹਾਂ ਵੱਲੋਂ ‘ਸਨ ਆਫ ਸਰਦਾਰ’ ‘ਜੈ ਹੋ’, ‘ਮੂਝੇ ਮੇਰੀ ਬੀਵੀ ਤੋਂ ਬਚਾਓ’, ‘ਯੈ ਹੈ ਮੁੰਬਈ ਮੇਰੀ ਜਾਨ’, ‘ਕਹੀ ਪਿਆ ਨਾ ਹੋ ਜਾਏ’ ਵਰਗੀਆਂ ਫਿਲਮਾਂ ਵਿੱਚ ਕੰਮ ਕੀਤਾ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।