ਅਦਾਲਤ ’ਚ ਪੇਸ਼ੀ ਭੁਗਤਨ ਆਏ ਬਜੁਰਗ ਅਤੇ ਉਸ ਦੇ ਲੜਕੇ ਨੂੰ ਵਿਰੋਧੀ ਚੁੱਕ ਕੇ ਲੈ ਆਏ ਥਾਣੇ

Published on: May 24, 2025 12:40 pm

ਪੰਜਾਬ

ਬਟਾਲਾ: 24 ਮਈ, ਨਾਰੇਸ਼ ਕੁਮਾਰ

ਬਟਾਲਾ ਵਿਖੇ ਫਤਿਹਗੜ ਚੂੜੀਆਂ ਦੇ ਪਿੰਡ ਬੇਰੀਆਂਵਾਲਾ ਦਾ ਬਜੁਰਗ ਹਰਭਜਨ ਸਿੰਘ ਜੋ ਲੱਤ ਤੋਂ ਲੰਗੜਾਅ ਕੇ ਤੁਰਦੇ ਹਨ ਆਪਣੇ ਲੜਕੇ ਕੁਲਵਿੰਦਰ ਸਿੰਘ ਨਾਲ ਕਾਰ ਉਪਰ ਬਟਾਲਾ ਦੀ ਅਦਾਲਤ ’ਚ ਤਰੀਖ ਭੁਗਤਨ ਲਈ ਗਿਆ ਸੀ, ਜਿਸ ਨੂੰ ਰਸਤੇ ’ਚ ਹੀ ਪਿੰਡ ਦੇ ਹੀ ਵਿਰੋਧੀਆਂ ਵੱਲੋਂ ਉਨਾਂ ਨੂੰ ਜਬਰਦਸਤੀ ਚੁੱਕ ਕੇ ਥਾਣਾ ਫਤਿਹਗੜ ਚੂੜੀਆਂ ਲਿਆਂਦਾ ਗਿਆ ਅਤੇ ਬਜੁਰਗ ਦੀ ਦਸਤਾਰ ਲੱਥੀ ਵਾਲੀ ਵੀਡੀਓ ਬਣਾ ਕੇ ਉਸ ਨੂੰ ਵਾਇਰਲ ਕੀਤਾ ਗਿਆ ਅਤੇ ਜਦ ਬਜੁਰਗ ਹਰਭਜਨ ਸਿੰਘ ਦੇ ਪਰਿਵਾਰਕ ਮੈਬਰਾਂ ਅਤੇ ਰਿਸ਼ਤੇਦਾਰਾਂ ਨੇ ਵੀਡੀਓ ਦੇਖੀ ਤਾਂ ਉਹ ਵੀ ਥਾਣਾ ਫਤਿਹਗੜ ਚੂੜੀਆਂ ਪਹੁੰਚ ਗਏ ਅਤੇ ਅਗਵਾ ਕਰਨ ਵਾਲਿਆਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਦੀ ਮੰਗ ਕਰਨ ਲੱਗੇ। ਇਸ ਸਬੰਧੀ ਹਰਭਜਨ ਸਿੰਘ ਦੀ ਨੂੰਹ ਮਨਦੀਪ ਕੌਰ ਅਤੇ ਰਿਸ਼ੇਤਦਾਰ ਨਿਹੰਗ ਸਿੰਘ ਬਾਬਾ ਲੱਖਾ ਸਿੰਘ ਨੇ ਕਿਹਾ ਕਿ ਹਰਭਜਨ ਸਿੰਘ ਨੂੰ ਜਬਰਦਸਤੀ ਚੁੱਕਣ ਵਾਲਿਆਂ ਵਿਰੁਧ ਤੁਰੰਤ ਕਾਰਵਾਈ ਕੀਤੀ ਜਾਵੇ। ਖਬਰ ਲਿਖਣ ਤੱਕ ਬਜੁਰਗ ਹਰਭਜਨ ਸਿੰਘ ਅਤੇ ਉਸ ਦਾ ਬੇਟਾ ਥਾਣਾ ਫਤਿਹਗੜ ਚੂੜੀਆਂ ਵਿਖੇ ਪੁਲਿਸ ਹਿਰਾਸਤ ’ਚ ਸਨ।

ਉਧਰ ਦੂਜੀ ਧਿਰ ਜੋ ਬਜੁਰਗ ਹਰਭਜਨ ਸਿੰਘ ਅਤੇ ਉਸ ਦੇ ਬੇਟੇ ਨੂੰ ਅਦਾਲਤ ਦੇ ਬਾਹਰੋਂ ਚੁੱਕ ਕੇ ਥਾਣੇ ਲੈ ਕੇ ਜੋਗਾ ਸਿੰਘ ਅਤੇ ਸਰਪੰਚ ਗੁਰਪ੍ਰੀਤ ਸਿੰਘ ਨੇ ਮੀਡੀਆ ਸਾਹਮਣੇ ਕਥਿਤ ਤੌਰ ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਨਾਂ ਦੇ ਪਿਤਾ ਰਤਨ ਸਿੰਘ ਜੋ 23 ਅਪ੍ਰੈਲ ਨੂੰ ਘਰੋਂ ਗਏ ਸਨ ਉਨਾਂ ਦਾ ਫਤਿਹਗੜ ਚੂੜੀਆਂ ਬਟਾਲਾ ਰੋਡ ਉਪਰ ਕਤਲ ਕਰ ਦਿੱਤਾ ਗਿਆ ਸੀ ਅਤੇ ਇਸ ਮਾਮਲੇ ’ਚ ਉਨਾਂ ਦੇ ਹੀ ਪਿੰਡ ਦੇ ਹਰਭਜਨ ਸਿੰਘ­ ਪਲਵਿੰਦਰ ਸਿੰਘ ਸਮੇਤ 4 ਲੋਕਾਂ ਉਪਰ ਥਾਣਾ ਫਤਿਹਗੜ ਚੂੜੀਆਂ ਵਿਖੇ ਪਰਚਾ ਦਰਜ ਕੀਤਾ ਗਿਆ ਪਰ ਅਜੇ ਤੱਕ ਪੁਲਸ ਵੱਲੋਂ ਕਿਸੇ ਵਿੱਅਕਤੀ ਨੂੰ ਗਿ੍ਰਫਤਾਰ ਨਹੀਂ ਕੀਤਾ ਗਿਆ ਜਿਸ ਨੂੰ ਲੈ ਕੇ ਉਹ ਅੱਜ ਮੁਲਜਮ ਹਰਭਜਨ ਸਿੰਘ ਨੂੰ ਖੁਦ ਹੀ ਬਟਾਲਾ ਤੋਂ ਚੁੱਕ ਕੇ ਥਾਣਾ ਫਤਿਹਗੜ ਚੂੜੀਆਂ ਲੈ ਆਏ ਹਨ­ ਉਨਾਂ ਮੰਗ ਕੀਤੀ ਕਿ ਹਰਭਜਨ ਸਿੰਘ ਅਤੇ ਦੂਜੇ ਤਿੰਨਾਂ ਵਿੱਅਕਤੀਆਂ ਨੂੰ ਗਿ੍ਰਫਤਾਰ ਕਰ ਜੇਲ ਭੇਜਿਆ ਜਾਵੇ। ਇਸ ਸਬੰਧੀ ਜਦੋਂ ਫਤਿਹਗੜ ਚੂੜੀਆਂ ਦੇ ਐਸ ਐਚ ਓ ਕਿਰਨਦੀਪ ਸਿੰਘ ਨਾਲ ਗੱਲ ਕੀਤੀ ਤਾਂ ਉਨਾਂ ਕਿਹਾ ਕਿ ਜੋਗਾ ਸਿੰਘ ਅਤੇ ਉਸ ਦੇ ਸਾਥੀ ਬਜੁਰਗ ਹਰਭਜਨ ਸਿੰਘ ਨੂੰ ਬਟਾਲਾ ਤੋਂ ਚੁੱਕ ਕੇ ਥਾਣਾ ਫਤਿਹਗੜ ਚੂੜੀਆਂ ਲੈ ਕੇ ਆਏ ਹਨ ਪਰ ਇਸ ਕੇਸ ਦੀ ਇਨਕੁਆਰੀ ਚੱਲ ਰਹੀ ਹੈ ਅਗੇ ਜੋ ਵੀ ਕਾਨੂੰਨ ਅਨੁਸਾਰ ਸਹੀ ਹੋਵੇਗਾ ਉਸ ਅਨੁਸਾਰ ਕਾਰਵਾਈ ਕਰ ਦਿੱਤੀ ਜਾਵੇਗੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।