ਨਸ਼ਾ-ਮੁਕਤੀ ਯਾਤਰਾ ਨੂੰ ਮਿਲ ਰਿਹਾ ਲੋਕਾਂ ਤੋਂ ਵੱਡਾ ਹੁੰਗਾਰਾ-ਵਿਧਾਇਕ ਮਾਲੇਰਕੋਟਲਾ 

Punjab

ਮੁਬਾਰਕਪੁਰ ਚੁੰਘਾ/ਮਾਲੇਰਕੋਟਲਾ 24 ਮਈ : ਦੇਸ਼ ਕਲਿੱਕ ਬਿਓਰੋ

                   ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਸੂਬੇ ਨੂੰ ਨਸ਼ਾ ਮੁਕਤ ਕਰਨ ਦੇ ਮਕਸਦ ਨਾਲ ਸ਼ੁਰੂ ਕੀਤੀ ਨਸ਼ਾ ਮੁਕਤੀ ਯਾਤਰਾ ਨੂੰ ਵੱਡੀ ਗਿਣਤੀ ਵਿਚ ਲੋਕਾਂ ਦਾ ਹੁੰਗਾਰਾ ਮਿਲ ਰਿਹਾ ਹੈ। ਇਹ ਪ੍ਰਗਟਾਵਾ ਵਿਧਾਇਕ ਡਾ ਜਮੀਲ ਉਰ ਰਹਿਮਾਨ ਨੇ ਅੱਜ ਮੁਬਾਰਕਪੁਰ ਚੁੰਘਾ ਵਿਖੇ ਨਸ਼ਾ-ਮੁਕਤੀ ਯਾਤਰਾ ਦੇ ਪੁਜਣ ਤੇ ਲੋਕਾਂ ਨੂੰ ਨਸ਼ਿਆਂ ਪ੍ਰਤੀ ਅਵਾਜ਼ ਉਠਾਉਣ, ਸੇਵਨ ਨਾ ਕਰਨ ਅਤੇ ਨਸ਼ਾ ਤਸਕਰਾ ਦਾ ਸਾਥ ਨਾ ਦੇਣ ਸਬੰਧੀ ਪ੍ਰੇਰਿਤ ਕਰਦਿਆ ਕੀਤਾ । ਇਸ ਉਪਰੰਤ ਇਹ ਯਾਤਰਾ ਹਲਕੇ ਦੇ ਪਿੰਡ ਹਥਨ ਅਤੇ ਬੁਰਜ ਵਿਖੇ ਪੁਜੀ।

            ਇਸ ਮੌਕੇ ਵਿਧਾਇਕ ਨੇ ਕਿਹਾ ਕਿ ਜੇਕਰ ਸਾਰੇ ਲੋਕ ਮਿਲ ਕੇ ਨਸ਼ਿਆਂ ਦਾ ਵਿਰੋਧ ਕਰਨ ਤਾਂ ਉਹ ਦਿਨ ਦੂਰ ਨਹੀਂ ਜਦੋਂ ਸੂਬਾ ਪੂਰੀ ਤਰ੍ਹਾਂ ਨਸ਼ੇ ਤੋਂ ਮੁਕਤ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਰ ਪ੍ਰਕਾਰ ਨਾਲ ਨਸ਼ੇ ਖਤਮ ਕਰਨ ਲਈ ਜੁੱਟੀ ਹੋਈ ਹੈ ਅਤੇ ਇਹ ਮੁਕੰਮਲ ਤੌਰ ਤੇ ਤਾਂ ਹੀ ਖਤਮ ਹੋ ਸਕਦਾ ਹੈ ਜੇਕਰ ਲੋਕ ਇਸ ਵਿੱਚ ਵੱਧ ਚੜ੍ਹ ਕੇ ਆਪਣਾ ਸਹਿਯੋਗ ਕਰਨ। ਉਨ੍ਹਾਂ ਕਿਹਾ ਕਿ ਨਸ਼ਾ ਮੁਕਤੀ ਯਾਤਰਾਵਾਂ ਦਾ ਮੰਤਵ ਨੌਜਵਾਨਾਂ ਦੀ ਜਵਾਨੀ ਨੂੰ ਬਚਾ ਕੇ ਉਨ੍ਹਾਂ ਨੂੰ ਨਸ਼ਿਆਂ ਤੋਂ ਮੁਕਤ ਕਰਵਾਉਣਾ ਹੈ ਅਤੇ ਸਮਾਜ ਦੀ ਮੁੱਖਧਾਰਾ ਵਿੱਚ ਲਿਆਉਣਾ ਹੈ। ਉਨ੍ਹਾਂ ਕਿਹਾ ਕਿ ਇਸ ਮਕਸਦ ਦੀ ਪੂਰਤੀ ਲਈ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ।

            ਇਸ ਮੌਕੇ ਸਿਹਤ ਮਹਿਕਮੇ ਵਲੋਂ ਲੋਕਾਂ ਨੂੰ ਨਸ਼ਿਆਂ ਤੋਂ ਦੂਰੀ ਬਣਾ ਕੇ ਚੰਗੀ ਜਿੰਦਗੀ ਜਿਉਣ ਲਈ ਜਾਗਰੂਕ ਕੀਤਾ ਗਿਆ। 

              ਇਸ ਮੌਕੇ ਕੁਆਡੀਨੇਟਰ ਨਸ਼ਾ ਛੁਡਾਓ ਕਮੇਟੀ ਸਿੰਗਾਰਾ ਸਿੰਘ (ਸਰਪੰਚ ਪਿੰਡ ਰੁੜਕਾ), ਸਰਪੰਚ ਕੁਲਦੀਪ ਕੌਰ, ਬੀ.ਡੀ.ਪੀ.ਓ ਜਗਰਾਜ ਸਿੰਘ, ਬੁਲਾਰਾ ਹਰੀਪਾਲ ਸਿੰਘ ਕਸਬਾ ਭਰਾਲ, ਅਸਲਮ ਭੱਟੀ, ਮੁਹੰਮਦ ਹਨੀਫ, ਅਨਵਰ ਅਹਿਮਦ, ਆਗੂ ਦਿਲਵਰ ਚਿੰਘਾਂ, ਕਰਨੈਲ ਸਿੰਘ, ਸਰਦਾਰ ਅਲੀ, ਕਰਨੈਲ ਸਿੰਘ ਤੋਂ ਇਲਾਵਾ ਸਮੂਹ ਪੰਚਾਇਤ ਮੈਂਬਰ ਹਾਜਰ ਸਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।