ਮੋਹਾਲੀ: 24 ਮਈ, ਜਸਵੀਰ ਗੋਸਲ
ਅੱਜ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਘੜੂੰਆਂ ਲੜਕੇ ਵਿਖੇ ਪੰਜਾਬ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋ ਆਰੰਭ ਕੀਤੀ ਗਈ ਸਿਖਿਆ ਕ੍ਰਾਂਤੀ ਮੁਹਿੰਮ ਤਹਿਤ ਇਸ ਸਾਲ ਸਕੂਲ ਵਿੱਚ ਨਵੇਂ ਬਣੇ ਸਮਾਰਟ ਜਮਾਤ ਕਮਰੇ ਦਾ ਉਦਘਾਟਨ ਡਾ ਚਰਨਜੀਤ ਸਿੰਘ ਵਿਧਾਇਕ ਹਲਕਾ ਚਮਕੌਰ ਸਾਹਿਬ ਵੱਲੋਂ ਕੀਤਾ ਗਿਆ |ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਪ੍ਰਿੰਸੀਪਲ ਸ੍ਰੀ ਮਤੀ ਵੰਦਨਾ ਬਠਲਾ ਨੇ ਦੱਸਿਆ ਇਸ ਸਾਲ ਸਕੂਲ ਵਿਚ ਸਮਾਰਟ ਜਮਾਤ ਕਮਰਾ ਬਣਾਉਣ ਲਈ 9.5 ਲੱਖ ਰੁਪਏ ਗ੍ਰਾੰਟ ਪ੍ਰਾਪਤ ਹੋਈ ਸੀ ਜਿਸ ਨਾਲ ਸਮਾਰਟ ਜਮਾਤ ਕਮਰਾ ਤਿਆਰ ਕਰਵਾਇਆ ਗਿਆ| ਇਸ ਮੌਕੇ ਸਕੂਲ ਵਿਚ ਪ੍ਰੋਗਰਾਮ ਕੀਤਾ ਗਿਆ|
ਇਸ ਮੌਕੇ ਸੰਬੋਧਨ ਕਰਦਿਆਂ ਡਾ ਚਰਨਜੀਤ ਸਿੰਘ ਨੇ ਕਿਹਾ ਕਿ ਸਿਖਿਆ ਕ੍ਰਾਂਤੀ ਤਹਿਤ ਸਕੂਲਾਂ ਦਾ ਵੀ ਵਿਕਾਸ ਆਪ ਸਰਕਾਰ ਦੀ ਪਹਿਲੀ ਪ੍ਰਾਥਮਿਕਤਾ ਹੈ|ਸਰਕਾਰ ਵੱਲੋ ਸਕੂਲਾਂ ਵੱਲ ਵਿਸ਼ੇਸ਼ ਧਿਆਨ ਦੇਂਦੇ ਹੋਏ ਸਕੂਲਾਂ ਵਿਚ ਬੁਨਿਆਦੀ ਢਾਂਚੇ ਦਾ ਵਿਕਾਸ ਕੀਤਾ ਜਾ ਰਿਹਾ ਹੈ ਅਤੇ ਸਕੂਲ ਸਿਖਿਆ ਨੂੰ ਸਮੇਂ ਦੇ ਹਨ ਦਾ ਬਣਾਉਣ ਲਈ ਅਧਿਆਪਕਾਂ ਦੀ ਭਰਤੀ ਕੀਤੀ ਗਈ ਹੈ, ਸਿਖਿਆ ਨੂੰ ਤਕਨਾਲੋਜੀ ਨਾਲ਼ ਜੋੜਿਆ ਗਿਆ ਹੈ | ਇਸ ਮੌਕੇ ਤੇ ਉਹਨਾਂ ਨੇ ਵਿਦਿਆਰਥੀਆਂ ਨਾਲ਼ ਗੱਲ ਕਰਦਿਆਂ ਉਹਨਾਂ ਨੂੰ ਲਗਾਤਾਰ ਅਤੇ ਸਖਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ| ਇਸ ਮੌਕੇ ਤੇ ਓ ਐੱਸ ਡੀ ਜਗਤਾਰ ਸਿੰਘ ਨੇ ਡਾ ਸਾਹਿਬ ਨੂੰ ਇਲਾਕੇ ਵਿਚ ਆਉਣ ਤੇ ਜੀਓ ਆਇਆ ਆਖਿਆ ਅਤੇ ਡਾ ਸਾਹਿਬ ਵਲੋਂ ਇਲਾਕੇ ਲਈ ਕੀਤੇ ਕਾਰਜਾਂ ਦਾ ਜ਼ਿਕਰ ਕਰਦਿਆਂ ਵਿਸ਼ੇਸ਼ ਰੂਪ ਵਿਚ ਇਸ ਸਕੂਲ ਅਤੇ ਨਗਰ ਘੜੂੰਏ ਲਈ ਕੀਤੇ ਕਾਰਜਾਂ ਬਾਰੇ ਦੱਸਿਆ|
ਸ. ਹਰਪ੍ਰੀਤ ਸਿੰਘ ਭੰਡਾਰੀ ਨੇ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਨਸ਼ਿਆਂ ਵਿਰੁੱਧ ਮੁਹਿੰਮ ਬਾਰੇ ਜ਼ਿਕਰ ਕੀਤਾ ਅਤੇ ਨੌਜਵਾਨਾਂ ਨੂੰ ਇਸ ਮੁਹਿੰਮ ਦਾ ਹਿਸਾ ਬਣਨ ਲਈ ਪ੍ਰੇਰਤ ਕੀਤਾ| ਸਿਖਿਆ ਕ੍ਰਾਂਤੀ ਦੇ ਕੋਆਰਡੀਨੇਟਰ ਰਜਿੰਦਰ ਸਿੰਘ ਰਾਜਾ ਨੇ ਪੰਜਾਬ ਵਿਚ ਸਿਖਿਆ ਕ੍ਰਾਂਤੀ ਮੁਹਿੰਮ ਬਾਰੇ ਜਾਣਕਾਰੀ ਦਿੰਦੇ ਹੋਏ ਸਕੂਲਾਂ ਵਿਚ ਹੋ ਰਹੇ ਸਿਖਿਆ ਸੁਧਾਰਾਂ ਦੀ ਗੱਲ ਕੀਤੀ|ਇਸ ਮੌਕੇ ਇਸ ਸਾਲ ਅੱਠਵੀਂ, ਦਸਵੀਂ ਤੇ ਬਾਰਵੀਂ ਜਮਾਤ ਵਿੱਚੋ ਕ੍ਰਮਵਾਰ ਪਹਿਲਾ , ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਯਾਦ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ|ਇਸ ਮੌਕੇ ਤੇ ਸਕੂਲ ਤੇ ਇਲਾਕੇ ਵਿਡੇ ਵਿਕਾਸ ਵਿਚ ਯੋਗਦਾਨ ਪਾਉਣ ਵਾਲੀਆਂ ਸਖਸ਼ੀਅਤਾਂ ਨੂੰ ਵੀ ਸਨਮਾਨਿਤ ਕੀਤਾ ਗਿਆ |ਇਸ ਸਮੇਂ ਪ੍ਰਿੰਸੀਪਲ ਗੁਰਪਰਿੰਦਰ ਕੌਰ, ਸ.ਬਲਬੀਰ ਸਿੰਘ, ਸੰਦੀਪ ਸਿੰਘ , ਸ. ਮਲਕੀਤ ਸਿੰਘ, ਸ੍ਰੀਮਤੀ ਮਨਮੀਤ ਕੌਰ, ਸ੍ਰੀਮਤੀ ਰੀਆ , ਸ. ਮਨਦੀਪ ਸਿੰਘ, ਸ. ਮਨਪ੍ਰੀਤ ਸਿੰਘ, ਸ੍ਰੀਮਤੀ ਜਸਵਿੰਦਰ ਕੌਰ ਸ. ਜਸ਼ਨਪ੍ਰੀਤ ਸਿੰਘ, ਸ ਇੰਦਰਜੀਤ ਸਿੰਘ, ਅੰਮ੍ਰਿਤਪਾਲ ਸਿੰਘ ਸ. ਗਗਨਦੀਪ ਸਿੰਘ, ਸ. ਨਰਿੰਦਰ ਸਿੰਘ ਸ੍ਰੀਮਤੀ ਸੁਖਜੀਤ ਕੌਰ, ਮਾਸਟਰ ਗੁਰਦਿਆਲ ਸਿੰਘ, ਸ. ਜਗਜੀਤ ਸਿੰਘ ਫੋਜੀ, ਸ. ਦਲਜੀਤ ਸਿੰਘ ਬੰਟੀ ਸ. ਨਿਰਪਾਲ ਸਿੰਘ ਮੰਡੇਰ, ਸਮੂਹ ਸਟਾਫ ਅਤੇ ਨਗਰ ਦੇ ਪਤਵੰਤੇ ਸੱਜਣ ਹਾਜਰ ਸਨ|