ਚੰਡੀਗੜ੍ਹ, 25 ਮਈ, ਦੇਸ਼ ਕਲਿੱਕ ਬਿਓਰੋ :
ਮੋਟਾਪਾ ਹੋਣਾ ਇਕ ਚਿੰਤਾ ਦਾ ਵਿਸ਼ਾ ਹੁੰਦਾ ਹੈ। ਸਭ ਆਪਣੇ ਆਪ ਨੂੰ ਫਿਟ ਰੱਖਣਾ ਚਾਹੁੰਦੇ ਹਨ। ਮੋਟਾਪਾ ਘਟਾਉਣ ਲਈ ਸਖਤ ਮਿਹਨਤ ਕਰਦੇ ਹਨ। ਹੱਦੋ ਵੱਧ ਮੋਟਾਪਾ ਬਿਮਾਰੀਆਂ ਦਾ ਕਾਰਨ ਵੀ ਬਣ ਸਕਦਾ ਹੈ। ਪਰ ਇਕ ਅਜਿਹਾ ਦੇਸ਼ ਹੈ ਜਿੱਥੇ ਕਿਸੇ ਦਾ ਮੋਟਾ ਹੋਣਾ ਉਸ ਲਈ ਵਰਦਾਨ ਸਿੱਧ ਹੁੰਦਾ ਹੈ। ਮੋਟਾ ਹੋਣ ਦਾ ਮਤਲਬ ਅਮੀਰ ਸਮਝਿਆ ਜਾਂਦਾ ਹੈ। ਵੱਡਾ ਢਿੱਡ ਹੋਣਾ ਅਮੀਰੀ ਦੀ ਨਿਸ਼ਾਨੀ ਹੈ। ਅਫਰੀਕਾ ਦੇ ਕੁਝ ਦੇਸ਼ਾਂ ਵਿੱਚ ਇਹ ਹੁੰਦਾ ਹੈ। ਕੇਨਿਆ ਵਿੱਚ ਮੋਟੇ ਆਗੂਆਂ ਨੂੰ ਬੋਸ ਜਾਂ ਫਿਰ ਮੁਕੁਬਵਾ ਕਿਹਾ ਜਾਂਦਾ ਹੈ। ਸਵਾਹਿਲੀ ਭਾਸ਼ਾ ਵਿੱਚ ਇਸਦਾ ਮਤਲਬ ਹੁੰਦਾ ਵੱਡਾ ਆਦਮੀ।
ਯੂਗਾਂਡਾ ਵਿੱਚ ਜੋ ਵਿਅਕਤੀ ਮੋਟਾ ਹੁੰਦਾ ਹੈ ਉਸ ਨੂੰ ਸੌਖਾ ਕਰਜ਼ਾ ਮਿਲ ਜਾਂਦਾ ਹੈ। ਲੋਨ ਐਪਲੀਕੇਸ਼ਨ ਵਿੱਚ ਵੀ ਭਾਰ ਲਿਖਿਆ ਜਾਂਦਾ ਹੈ। ਮੰਨਿਆ ਜਾਂਾਦ ਹੈ ਕਿ ਜੋ ਜਿੰਨਾਂ ਓਵਰਵੇਟ ਹੋਵੇਗਾ ਉਹ ਐਨਾ ਹੀ ਲੋਕ ਚੁਕਾਉਣ ਦੇ ਸਮਰਥ ਹੋਵੇਗਾ। ਉਥੇ ਕੇਨਿਆ ਵਿੱਚ ਲੋਕਾਂ ਦਾ ਮੰਨਣਾ ਹੈ ਕਿ ਪੈਸੇ ਆਉਂਦੇ ਹਨ ਤਾਂ ਹੀ ਉਨ੍ਹਾਂ ਦਾ ਭਾਰ ਵਧਣਾ ਚਾਹੀਦਾ। ਨਹੀਂ ਲੋਕਾਂ ਨੂੰ ਕਿਵੇਂ ਪਤਾ ਚਲਕੇ ਕਿ ਉਹ ਵਿਅਕਤੀ ਅਮੀਰ ਹੈ।