ਕੋਟਕਪੂਰਾ 25 ਮਈ, ਦੇਸ਼ ਕਲਿੱਕ ਬਿਓਰੋ
ਇੱਥੋਂ ਦੇ ਬੁੱਧ ਵਿਹਾਰ ਵਿਖੇ ਭਗਵਾਨ ਗੌਤਮ ਬੁੱਧ ਜੀ ਦੀ ਮੂਰਤੀ ਸਥਾਪਨਾ ਸਮਾਰੋਹ ਦਾ ਆਯੋਜਨ ਵਿਸ਼ੇਸ਼ ਆਤਮਿਕ ਅਤੇ ਸਮਾਜਿਕ ਮਾਹੌਲ ਵਿਚ ਕੀਤਾ ਗਿਆ। ਇਸ ਪਵਿੱਤਰ ਮੌਕੇ ’ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਖਾਸ ਤੌਰ ’ਤੇ ਸ਼ਿਰਕਤ ਕੀਤੀ।
ਸ. ਸੰਧਵਾਂ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ “ਭਗਵਾਨ ਬੁੱਧ ਜੀ ਦੀਆਂ ਸਿੱਖਿਆਵਾਂ ਅੱਜ ਵੀ ਇਨਸਾਨੀਅਤ ਨੂੰ ਰਾਹ ਦਿਖਾਉਣ ਵਾਲੀ ਵਾਲ਼ੀਆਂ ਹਨ। ਉਨ੍ਹਾਂ ਨੇ ਸਦਾ ਅਹਿੰਸਾ, ਦਇਆ, ਅਤੇ ਸਾਂਝੀਵਾਦ ਦਾ ਪਾਠ ਪੜ੍ਹਾਇਆ।” ਉਨ੍ਹਾਂ ਕਿਹਾ ਕਿ ਸਾਰੇ ਧਰਮ ਸਾਨੂੰ ਪਿਆਰ, ਸਹਿਣਸ਼ੀਲਤਾ ਅਤੇ ਆਪਸੀ ਭਾਈਚਾਰੇ ਦੀ ਸਿੱਖਿਆ ਦਿੰਦੇ ਹਨ, ਜੋ ਅੱਜ ਦੇ ਸਮਾਜ ਲਈ ਬਹੁਤ ਜ਼ਰੂਰੀ ਹੈ।
ਉੱਨ੍ਹਾ ਕਿਹਾ ਕਿ ਇਸ ਸਮਾਗਮ ਨੇ ਇਲਾਕੇ ਵਿੱਚ ਆਧਿਆਤਮਿਕਤਾ ਅਤੇ ਸਾਂਝੀ ਸਭਿਆਚਾਰ ਨੂੰ ਮਜ਼ਬੂਤੀ ਦਿੰਦਿਆਂ, ਲੋਕਾਂ ਦੇ ਆਪਸੀ ਭਾਈਚਾਰੇ ਅਤੇ ਏਕਤਾ ਨੂੰ ਹੋਰ ਮਜ਼ਬੂਤ ਕੀਤਾ ਹੈ ਕੀਤਾ।
ਇਸ ਮੌਕੇ ਰਜਿੰਦਰ ਕੁਮਾਰ ਸੈਕਟਰੀ, ਰਾਮ ਪ੍ਰਕਾਸ਼ ਉਪ ਪ੍ਰਧਾਨ, ਬਾਬੂ ਰਾਮ ਸ਼ਾਕੇਅ, ਨੇਤਰਪਾਲ ਸ਼ਾਕੇਅ, ਪ੍ਰਿਆਸ਼ੂ ਸ਼ਾਕੇਅ, ਹਰਿੰਦਰ ਸ਼ਾਕੇਅ, ਦੇਵਦਰ ਸ਼ਾਕੇਅ ਅਤੇ ਠਾਕੁਰ ਸ਼ਾਕੇਅ ਹਾਜਰ ਸਨ।