ਚੰਡੀਗੜ੍ਹ, 25 ਮਈ, ਦੇਸ਼ ਕਲਿੱਕ ਬਿਓਰੋ ;
ਬੀਤੇ ਦੇਰ ਰਾਤ ਨੂੰ ਸੂਬੇ ਦੇ ਵੱਖ ਵੱਖ ਖੇਤਰਾਂ ਵਿੱਚ ਆਈ ਤੇਜ ਹਨ੍ਹੇਰੀ ਨੇ ਜਨ ਜੀਵਨ ਨੂੰ ਇਕ ਤਰ੍ਹਾਂ ਠੱਪ ਕਰਕੇ ਰੱਖ ਦਿੱਤਾ। ਤੇਜ ਹਨ੍ਹੇਰੀ ਦੇ ਚਲਦਿਆਂ ਰਾਹਗੀਰਾਂ ਨੂੰ ਆਪਣੀ ਥਾਵਾਂ ਉਤੇ ਹੀ ਰੁਕਣਾ ਪਿਆ। ਸੜਕਾਂ ਉਤੇ ਟੁੱਟੇ ਦਰਖਤਾਂ ਦੇ ਕਾਰਨ ਸਫਰ ਦੌਰਾਨ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ। ਤੇਜ ਹਨ੍ਹੇਰੀ ਕਰਕੇ ਬਿਜਲੀ ਦੀਆਂ ਤਾਰਾਂ ਟੁੱਟ ਗਈਆਂ ਕਈ ਥਾਵਾਂ ਉਤੇ ਬੱਤੀ ਗੁੱਲ ਹੋ ਗਈ ਤੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਲੁਧਿਆਣਾ ਵਿੱਚ ਤੇਜ ਹਨ੍ਹੇਰੀ ਨੇ ਦੋ ਨੌਜਵਾਨਾਂ ਦੀ ਜਾਨ ਲੈ ਲਈ। ਮਿਲੀ ਜਾਣਕਾਰੀ ਅਨੁਸਾਰ ਤੇਜ ਹਨ੍ਹੇਰੀ ਦੇ ਚਲਦਿਆਂ ਦੋ ਨੌਜਵਾਨ ਇਕ ਇਕ ਇਮਾਰਤ ਦੇ ਨੇੜੇ ਖੜ੍ਹੇ ਹੋ ਗਏ। ਇਸ ਦੌਰਾਨ ਅਚਾਨਕ ਬਿਲਡਿੰਗ ਦੀ ਬਾਲਕੋਨੀ ਅਚਾਨਕ ਉਨ੍ਹਾਂ ਉਤੇ ਡਿੱਗ ਗਈ। ਮਲਬੇ ਹੇਠ ਹੋਣ ਕਾਰਨ ਇਕ ਵਿਅਕਤੀ ਦੀ ਮੌਕੇ ਉਤੇ ਮੌਤ ਹੋ ਗਈ ਜਦੋਂ ਕਿ ਦੂਜੇ ਨੇ ਹਸਪਤਾਲ ਵਿੱਚ ਦਮ ਤੋੜ ਦਿੱਤਾ। ਮ੍ਰਿਤਕਾ ਦੀ ਪਹਿਚਾਣ ਨਿਰੰਜਨ ਅਤੇ ਰਾਮ ਭਵਨ ਵਜੋਂ ਹੋਈ ਹੈ।