ਬਦਮਾਸ਼ਾਂ ਨੂੰ ਫੜ੍ਹਨ ਗਈ ਪੁਲਿਸ ’ਤੇ ਹਮਲਾ, ਗੋਲੀ ਲੱਗਣ ਕਾਰਨ ਕਾਂਸਟੇਬਲ ਦੀ ਮੌਤ

Published on: May 26, 2025 8:40 am

ਰਾਸ਼ਟਰੀ

ਨਵੀਂ ਦਿੱਲੀ, 26 ਮਈ, ਦੇਸ਼ ਕਲਿੱਕ ਬਿਓਰੋ :

ਵੱਖ ਵੱਖ ਕੇਸਾਂ ਵਿੱਚ ਲੋੜੀਂਦੇ ਬਦਮਾਸ਼ ਨੂੰ ਫੜ੍ਹਨ ਗਈ ਪੁਲਿਸ ਉਤੇ ਵੱਡਾ ਹਮਲਾ ਹੋਇਆ ਹੈ। ਬਦਮਾਸ਼ ਨੂੰ ਛੁਡਾਉਣ ਲਈ ਪੱਥਰਾਂ ਨਾਲ ਹਮਲਾ ਕਰ ਦਿੱਤਾ ਤੇ ਇਸ ਦੌਰਾਨ ਬਦਮਾਸ਼ਾਂ ਨੇ ਪੁਲਿਸ ਉਤੇ ਗੋਲੀ ਚਲਾ ਦਿੱਤੀ ਜਿਸ ਵਿੱਚ ਇਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ। ਗਾਜ਼ੀਆਬਾਦ ਵਿੱਚ ਥਾਣਾ ਮਸੂਰੀ ਦੇ ਅੰਦਰ ਆਉਂਦੇ ਪਿੰਡ ਨਾਹਲ ਵਿੱਚ ਨੋਇਡਾ ਪੁਲਿਸ ਵੱਲੋਂ ਛਾਪਾ ਮਾਰਿਆ ਗਿਆ। ਨੋਇਡਾ ਪੁਲਿਸ ਕਾਦਿਰ ਉਰਫ ਮੰਟਾ ਨੂੰ ਫੜ੍ਹਨ ਲਈ ਗਈ ਸੀ। ਪੁਲਿਸ ਮੁਲਾਜ਼ਮਾਂ ਜਦੋਂ ਕਾਦਿਰ ਨੂੰ ਫੜ੍ਹ ਲਿਆ ਤਾਂ 8-10 ਲੋਕਾਂ ਨੇ ਪੁਲਿਸ ਉਤੇ ਹਮਲਾ ਕਰ ਦਿੱਛਾ। ਪੁਲਿਸ ਟੀਮ ਉਤੇ ਪਥਰਾਅ ਕੀਤਾ ਗਿਆ ਅਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਇਕ ਕਾਂਸਟੇਬਲ ਸੌਰਵ ਨੂੰ ਗੋਲੀ ਲੱਗੀ। ਜ਼ਖਮੀ ਕਾਂਸਟੇਬਲ ਨੂੰ ਤੁਰੰਤ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੁਲਿਸ ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਕਰ ਰਹੀ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।