ਚੰਡੀਗੜ੍ਹ: 26 ਮਈ, ਦੇਸ਼ ਕਲਿੱਕ ਬਿਓਰੋ
ਪੰਜਾਬ ਪੁਲਿਸ ਤੋਂ ਬਰਖਾਸਤ ਕਾਂਸਟੇਬਲ ਅਮਨਦੀਪ ਕੌਰ ਦੀਆਂ ਮੁਸੀਬਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਵਿਜੀਲੈਂਸ ਬਿਊਰੋ ਨੇ ਉਸਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਅਮਨਦੀਪ ਕੌਰ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਦਰਜ ਕੀਤਾ ਗਿਆ ਹੈ, ਅਤੇ ਹੁਣ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਭਾਵੇਂ ਕਿ ਅਮਨਦੀਪ ਕੌਰ ਪਹਿਲਾਂ ਵੀ ਆਪਣੀ ਆਲੀਸ਼ਾਨ ਜੀਵਨ ਸ਼ੈਲੀ ਲਈ ਖ਼ਬਰਾਂ ਵਿੱਚ ਰਹੀ ਸੀ। ਉਸਦੀਆਂ ਮਹਿੰਗੀਆਂ ਕਾਰਾਂ, ਰੋਲੈਕਸ ਘੜੀਆਂ ਅਤੇ ਆਲੀਸ਼ਾਨ ਘਰ ਬਾਰੇ ਖ਼ਬਰਾਂ ਮੀਡੀਆ ਵਿੱਚ ਲਗਾਤਾਰ ਆ ਰਹੀਆਂ ਸਨ। ਇਸ ਵਿਵਾਦ ਨੇ ਹੁਣ ਇੱਕ ਨਵਾਂ ਮੋੜ ਲੈ ਲਿਆ ਹੈ, ਜਦੋਂ ਵਿਜੀਲੈਂਸ ਨੇ ਉਸਦੀ ਜਾਇਦਾਦ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।ਅਮਨਦੀਪ ਕੌਰ ਨੂੰ ਪਹਿਲਾਂ ਡਰੱਗਜ਼ ਮਾਮਲੇ ਵਿੱਚ ਮੁਅੱਤਲ ਕੀਤਾ ਗਿਆ ਸੀ। ਕੁਝ ਸਮਾਂ ਪਹਿਲਾਂ, ਜਦੋਂ ਉਹ ਆਪਣੀ ਥਾਰ ਕਾਰ ਵਿੱਚ ਜਾ ਰਹੀ ਸੀ ਤਾਂ ਬਠਿੰਡਾ ਪੁਲਿਸ ਨੇ ਉਸਦੀ ਕਾਰ ਦੀ ਤਲਾਸ਼ੀ ਲਈ। ਇਸ ਦੌਰਾਨ, ਪੁਲਿਸ ਨੇ ਉਸਦੀ ਕਾਰ ਵਿੱਚੋਂ 17.71 ਗ੍ਰਾਮ ਹੈਰੋਇਨ ਬਰਾਮਦ ਕੀਤੀ। ਜਿਸ ਤੋਂ ਬਾਅਦ ਉਸਨੂੰ ਬਰਖਾਸਤ ਕਰ ਦਿੱਤਾ ਗਿਆ।
ਭਾਵੇਂ ਅਦਾਲਤ ਨੇ ਅਮਨਦੀਪ ਕੌਰ ਨੂੰ ਜ਼ਮਾਨਤ ਦੇ ਦਿੱਤੀ, ਪਰ ਉਨ੍ਹਾਂ ਦੀਆਂ ਮੁਸੀਬਤਾਂ ਇੱਥੇ ਹੀ ਖਤਮ ਨਹੀਂ ਹੋਈਆਂ। ਹੁਣ ਵਿਜੀਲੈਂਸ ਨੇ ਉਸਦੀ ਜਾਇਦਾਦ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਜਾਂਚ ਵਿੱਚ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅਮਨਦੀਪ ਕੌਰ ਨੇ ਇੰਨੀ ਜਾਇਦਾਦ ਕਿੱਥੋਂ ਬਣਾਈ। ਹੁਣ ਉਸਦੀ 1 ਕਰੇੜ 35 ਲੱਖ ਦੀ ਜਾਇਦਾਦ ਨੂੰ ਫਰੀਜ਼ ਕਰ ਦਿੱਤਾ ਗਿਆ ਹੈ।

ਪੰਜਾਬ ਪੁਲਿਸ ਤੋਂ ਬਰਖਾਸਤ ਅਮਨਦੀਪ ਕੌਰ ਦੀਆਂ ਵਧੀਆਂ ਮੁਸ਼ਕਲਾਂ, ਵਿਜੀਲੈਂਸ ਨੇ ਲਿਆ ਹਿਰਾਸਤ ‘ਚ
Published on: May 26, 2025 1:42 pm