ਲਾਲੜੂ (ਮੋਹਾਲੀ), 26 ਮਈ: ਦੇਸ਼ ਕਲਿੱਕ ਬਿਓਰੋ
ਸੂਬੇ ਵਿੱਚ ਚੱਲ ਰਹੀ ਪੰਜਾਬ ਸਿੱਖਿਆ ਕ੍ਰਾਂਤੀ ਮੁਹਿੰਮ ਦੇ ਹਿੱਸੇ ਵਜੋਂ, ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਅੱਜ ਲਾਲੜੂ ਦੇ ਚਾਰ ਸਰਕਾਰੀ ਸਕੂਲਾਂ ਵਿੱਚ 24,88, 600 ਰੁਪਏ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ, ਜਿਸਦਾ ਉਦੇਸ਼ ਸਥਾਨਕ ਵਿਦਿਆਰਥੀਆਂ ਲਈ ਵਿਦਿਅਕ ਸਹੂਲਤਾਂ ਦਾ ਪੱਧਰ ਉੱਚਾ ਚੁੱਕਣਾ ਹੈ।
ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਹੋਏ, ਵਿਧਾਇਕ ਰੰਧਾਵਾ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ, ਰੰਗਲਾ ਪੰਜਾਬ ਦੇ ਮੁੱਖ ਥੰਮ੍ਹਾਂ – ਸਿਹਤ ਅਤੇ ਸਿੱਖਿਆ ਨੂੰ ਤਰਜੀਹ ਦੇ ਕੇ ਰਾਜ ਨੂੰ ਬੇਹਤਰੀਨ ਰਾਜ ਬਣਾਉਣ ਲਈ ਵਚਨਬੱਧ ਹੈ।
ਇੱਕ ਅਹਿਮ ਐਲਾਨ ਵਿੱਚ, ਵਿਧਾਇਕ ਰੰਧਾਵਾ ਨੇ ਲਾਲੜੂ ਦੇ ਪਿੰਡ ਝਰਮੜੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ 4 ਲੱਖ 40 ਹਜਾਰ ਤੇ ਹਾਈ ਸਕੂਲ ਵਿੱਚ 1 ਲੱਖ 75 ਹਜਾਰ ਰੁਪਏ ਵਿੱਚ ਬਣੀ ਚਾਰਦੀਵਾਰੀ ਦਾ ਉਦਘਾਟਨ ਕਰਨ ਉਪਰੰਤ ਸਕੂਲ ਨੂੰ ਗੋਦ ਲੈ ਕੇ ਉਸ ਦੀ ਦਿੱਖ ਬਦਲਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਇਹ ਪਹਿਲ ਬੱਚਿਆਂ ਦੇ ਸੰਪੂਰਨ ਵਿਕਾਸ ‘ਤੇ ਕੇਂਦ੍ਰਿਤ ਹੋਵੇਗੀ, ਜਿਸ ਵਿੱਚ ਅਕਾਦਮਿਕ ਸਿੱਖਿਆ ਨੂੰ ਭਾਵਨਾਤਮਕ ਅਤੇ ਮਨੋਵਿਗਿਆਨਕ ਤੰਦਰੁਸਤੀ ਨਾਲ ਜੋੜਿਆ। ਇਸ ਤੋਂ ਬਾਅਦ
ਪਿੰਡ ਖਜੂਰ ਮੰਡੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ 10.50 ਲੱਖ ਰੁਪਏ ਵਿੱਚ ਬਣੀ ਚਾਰਦੀਵਾਰੀ ਤੇ ਹੋਰ ਹੋਏ ਕੰਮਾਂ ਦਾ ਉਦਘਾਟਨ ਕਰਕੇ ਬੱਚਿਆ ਦੇ ਸਪੁਰਦ ਕੀਤੇ। ਆਖਿਰ ਵਿੱਚ ਉਨ੍ਹਾਂ ਨੇ ਪਿੰਡ ਆਲਮਗੀਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ 8 ਲੱਖ 23 ਹਜਾਰ 600 ਰੁਪਏ ਵਿੱਚ ਬਣੀ ਚਾਰਦੀਵਾਰੀ ਤੇ ਹੋਰ ਹੋਏ ਕੰਮਾ ਦਾ ਉਦਘਾਟਨ ਕਰਕੇ ਬੱਚਿਆ ਦੇ ਸਪੁਰਦ ਕੀਤੇ।
ਪ੍ਰਮੁੱਖ ਹਾਜ਼ਰੀਨ ਵਿੱਚ ਵੱਖ ਵੱਖ ਸਕੂਲਾਂ ਦੇ ਮੁਖੀਆਂ ਤੋਂ ਇਲਾਵਾ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇ , ਪਿੰਡਾਂ ਦੇ ਪੰਚ-ਸਰਪੰਚ, ਕਮੇਟੀ ਪ੍ਰਧਾਨ, ਐਮ ਸੀਜ਼, ਪਾਰਟੀ ਦੇ ਬਲਾਕ ਪ੍ਰਧਾਨ ਤੇ ਸਮੁੱਚੀ ਟੀਮ ਸ਼ਾਮਲ ਸਨ।