ਮਾਨਸਾ, 26 ਮਈ, ਦੇਸ਼ ਕਲਿੱਕ ਬਿਓਰੋ :
ਅੱਜ ਪਿੰਡ ਦਲੇਲ ਸਿੰਘ ਆਲਾ(ਮਾਨਸਾ) ’ਚ ਇਕ ਸਮਾਗਮ ਦੌਰਾਨ ਈਟੀਟੀ ਬੇਰੁਜ਼ਗਾਰ ਅਧਿਆਪਕ ਅਜੀਤ ਵੱਲੋਂ ਵਿਧਾਇਕ ਨੂੰ ਸਵਾਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਹਿਰਾਸਤ ’ਚ ਲੈ ਲਿਆ। ਆਮ ਆਦਮੀ ਪਾਰਟੀ ਦੇ ਵਿਧਾਇਕ ਵਿਜੈ ਸਿੰਗਲਾ ਸਕੂਲ ’ਚ ਸਿੱਖਿਆ ਕ੍ਰਾਂਤੀ ਦਾ ਪ੍ਰੋਗਰਾਮ ਕਰਨ ਪਹੁੰਚੇ ਸਨ। ਜਦੋਂ ਵਿਧਾਇਕ ਵਿਜੈ ਸਿੰਗਲਾ ਵੱਲੋਂ ਭਾਸ਼ਣ ਦਿੱਤਾ ਜਾ ਰਿਹਾ ਸੀ ਕਿ ਅਸੀਂ 20 ਹਜ਼ਾਰ ਨੌਕਰੀਆਂ ਦਿੱਤੀਆਂ ਪੰਜਾਬ ਚ ਤਾਂ ਉਸ ਵੇਲ਼ੇ ਬੇਰੁਜ਼ਗਾਰ ਅਧਿਆਪਕ ਵੱਲੋਂ ਸਵਾਲ ਪੁੱਛਣ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਮੌਕੇ ਉਤੇ ਮੌਜੂਦ ਪੁਲਿਸ ਬੇਰੁਜ਼ਗਾਰ ਅਧਿਆਪਕ ਨੂੰ ਸਮਾਗਮ ਤੋਂ ਬਾਹਰ ਲੈ ਗਈ। ਓਥੋਂ ਖਿੱਚ ਕੇ ਲਿਜਾਇਆ ਥਾਣੇ ’ਚ ਲਿਜਾਇਆ ਗਿਆ। ਅਧਿਆਪਕ ਵੱਲੋਂ ਇਹ ਵੀ ਦੋਸ਼ ਲਗਾਏ ਗਏ ਕਿ ਕਾਰ ’ਚ ਬਿਠਾ ਕੇ ਥੱਪੜ ਮਾਰੇ ਗਏ ਤੇ ਗਾਲਾਂ ਤੱਕ ਕੱਢੀਆਂ ਗਈਆਂ। ਇਸ ਘਟਨਾ ਦਾ ਪਤਾ ਚਲਦਿਆਂ ਡੇਮੋਕ੍ਰੇਟਿਕ ਟੀਚਰਜ਼ ਫਰੰਟ ਦੇ ਜਿਲ੍ਹਾ ਪ੍ਰਧਾਨ ਅਮੋਲਕ ਡੇਲੂਆਣਾ ਦੀ ਅਗਵਾਈ ਵਿੱਚ ਆਗੂਆਂ ਥਾਣੇ ਪਹੁੰਚ ਗਏ। ਪੁਲਿਸ ਨੇ ਬਿਨਾਂ ਕਿਸੇ ਸ਼ਰਤ ਤੋਂ ਬੇਰੁਜ਼ਗਾਰ ਅਧਿਆਪਕ ਨੂੰ ਰਿਹਾਅ ਕਰ ਦਿੱਤਾ।