ਅਮਰੀਕਾ ਨੇ ਭਾਰਤ ਸਮੇਤ ਵਿਦੇਸ਼ੀ ਵਿਦਿਆਰਥੀਆਂ ਨੂੰ ਦਿੱਤੀ ਚੇਤਾਵਨੀ

ਪੰਜਾਬ

ਨਵੀਂ ਦਿੱਲੀ, 27 ਮਈ, ਦੇਸ਼ ਕਲਿੱਕ ਬਿਓਰੋ :

ਅਮਰੀਕਾ ਨ ਭਾਰਤ ਸਮੇਤ ਵਿਦੇਸ਼ੀ ਵਿਦਿਆਰਥੀਆਂ ਨੂੰ ਸਖਤ ਚੇਤਾਵਨੀ ਜਾਰੀ ਕੀਤੀ ਹੈ। ਅਮਰੀਕਾ ਵੱਲੋਂ ਜਾਰੀ ਕੀਤੀ ਗਈ ਚੇਤਾਵਨੀ ਦੇ ਮੁਤਾਬਕ ਜੇਕਰ ਵਿਦਿਆਰਥੀਆਂ ਨੇ ਇਹ ਅਣਗਹੇਲੀ ਕੀਤੀ ਤਾਂ ਦੇਸ਼ ਵੀਜ਼ਾ ਰੱਦ ਕੀਤਾ ਜਾ ਸਕਦਾ ਹੈ। ਅਮਰੀਕਾ ਵੱਲੋਂ ਜਾਰੀ ਚੇਤਾਵਨੀ ਵਿੱਚ ਕਿਹਾ ਗਿਆ ਹੈ ਕਿ ਜੇਕਰ ਉਹ ਆਪਣੀਆਂ ਕਲਾਸਾਂ ਛੱਡਦੇ ਹਨ ਜਾਂ ਬਿਨਾਂ ਸੂਚਨਾ ਦੇ ਆਪਣੀ ਸਟੱਡੀ ਪ੍ਰੋਗਰਾਮ ਤੋਂ ਹਟਦੇ ਹਨ ਤਾਂ ਉਨ੍ਹਾਂ ਵਿਦਿਆਰਥੀਆਂ ਦਾ ਵੀਜ਼ਾ ਰੱਦ ਕੀਤਾ ਜਾ ਸਕਦਾ ਹੈ। ਇਹ ਚੇਤਾਵਨੀ ਅਮਰੀਕਾ ਵਿੱਚ ਨਜਾਇਜ਼ ਪ੍ਰਵਾਸੀਆਂ ਖਿਲਾਫ ਚਲ ਰਹੀ ਸਖਤ ਕਾਰਵਾਈ ਦੀਆਂ ਚਲ ਰਹੀਆਂ ਚਿਤਾਵਾਂ ਵਿੱਚ ਆਈ ਹੈ। ਚੇਤਾਵਨੀ ਵਿੱਚ ਕਿਹਾ ਗਿਆ ਹੈ ਕਿ ਜੇਕਰ ਵਿਦਿਆਰਥੀ ਬਿਨਾਂ ਜਾਣਕਾਰੀ ਦਿੱਤੇ ਆਪਣੇ ਕੋਰਸ ਤੋਂ ਹਟ ਜਾਂਦੇ ਹਨ, ਜੋ ਉਨ੍ਹਾਂ ਦਾ ਵਿਦਿਆਰਥੀ ਵੀਜ਼ਾ ਰੱਦ ਕੀਤਾ ਜਾ ਸਕਦਾ ਹੈ।

ਭਾਰਤ ਵਿੱਚ ਅਮਰਿਕੀ ਦੂਤਾਵਾਸ ਨੇ ਇਕ ਜਾਰੀ ਬਿਆਨ ਵਿੱਚ ਕਿਹਾ, ‘ਜੇਕਰ ਤੁਸੀਂ ਕੋਰਸ ਛੱਡਦੇ ਹੋ, ਕਲਾਸਾਂ ਨਹੀਂ ਜਾਂਦੇ ਜਾਂ ਆਪਣੀ ਪੜ੍ਹਾਈ ਪ੍ਰੋਗਰਾਮ ਬਿਨਾਂ ਆਪਣੀ ਯੂਨੀਵਰਸਿਟੀ ਨੂੰ ਸੂਚਿਤ ਕੀਤੇ ਛੱਡ ਦਿੰਦੇ ਹੈ, ਤਾਂ ਤੁਹਾਡਾ ਸਟੂਡੈਂਟ ਵੀਜ਼ਾ ਰੱਦ ਹੋ ਸਕਦਾ ਹੈ। ਇਸ ਨਾਲ ਤੁਸੀਂ ਭਵਿੱਖ ਵਿੱਚ ਅਮਰੀਕਾ ਦਾ ਵੀਜ਼ਾ ਨਹੀਂ ਪ੍ਰਾਪਤ ਕਰ ਸਕੋਗੇ। ਹਮੇਸ਼ਾ ਆਪਣੇ ਵੀਜ਼ਾ ਦੀਆਂ ਸ਼ਰਤਾਂ ਦਾ ਪਾਲਣ ਕਰੋ ਅਤੇ ਵਿਦਿਆਰਥੀ ਸਥਿਤੀ ਬਣਾਈ ਰੱਖੋ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਤੋਂ ਬਚਿਆ ਜਾ ਸਕੇ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।