12-12ਘੰਟੇ ਦੀ ਡਿਊਟੀ ਤੇ ਨਿੱਜੀਕਰਨ ਦਾ ਕੀਤਾ ਗਿਆ ਸੁਖਤ ਵਿਰੋਧ ਅਤੇ ਸੀ.ਐਚ.ਬੀ. ਕਾਮਿਆਂ ਦੀ ਹੜਤਾਲ ਦਾ ਕੀਤਾ ਸਮਰਥਨ ।
ਮੋਰਿੰਡਾ 27 ਮਈ ਭਟੋਆ
PSEB ਇੰਪਲਾਈਜ ਫੈਡਰੇਸਨ ਏਟਕ ਦੀ ਇੱਕ ਮਹੱਤਵ ਪੂਰਣ ਮੀਟਿੰਗ ਮੋਰਿੰਡਾ ਵਿਖੇ ਦਰਪਣ ਇੰਨਕਲੇਵ ਹੋਟਲ ਮੂਨ ਲਾਈਨ ਦੇ ਹਾਲ ਵਿੱਚ ਡਵੀਜਨ ਪ੍ਰਧਾਨ ਦੀਦਾਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੋਰਾਨ ਖਰੜ ਡਵੀਜਨ ਅੰਦਰ ਮੁਲਾਜ਼ਮਾਂ ਨੂੰ ਆ ਰਹੀਆਂ ਮੁਸਕਲਾਂ ਬਾਰੇ ਵਿਸਥਾਰ ਸਹਿਤ ਚਾਨਣਾ ਪਾਇਆ ਗਿਆ ਅਤੇ ਨਿੱਜੀਕਰਨ ਖਿਲਾਫ ਸੰਘਰਸ਼ਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਐਕਸੀਅਨ ਖਰੜ ਵੱਲੋ ਕਿਰਤ ਕਾਨੂੰਨਾਂ ਅਤੇ ਪੰਜਾਬ ਸਰਕਾਰ ਦੇ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਮੁਲਾਜਮਾਂ ਦੀ 12-12- ਘੰਟੇ ਸਿਫਟਾਂ ਵਿੱਚ ਡਿਊਟੀ ਲਗਾਉਣ ਦੇ ਫੈਸਲੇ ਦੀ ਸਖਤ ਨਿਖੇਧੀ ਕੀਤੀ ਗਈ ।
ਆਗੂਆਂ ਨੇ ਦੱਸਿਆ ਕਿ ਪਾਵਰ ਕਾਮ ਵਿੱਚ ਪਹਿਲਾਂ ਹੀ ਟੈਕਨੀਕਲ ਕਾਮਿਆਂ ਦੀ ਬਹੁਤ ਵੱਡੀ ਘਾਟ ਚੱਲ ਰਹੀ ਅਤੇ ਬਿਜਲੀ ਮੁਲਾਜ਼ਮਾਂ ਨੂੰ ਅਧਿਕਾਰੀਆਂ ਵੱਲੋਂ 15-15 ,18- 18 ਘੰਟੇ ਡਿਊਟੀ ਕਰਨ ਲਈ ਧਮਕਾਇਆ ਜਾ ਰਿਹਾ ਹੈ। ਆਗੂਆਂ ਨੇ ਦੱਸਿਆ ਕਿ ਪੰਜਾਬ ਭਰ ਵਿੱਚ ਪਿਛਲੇ ਦਿਨ ਅੱਜ ਤੇ ਹਨੇਰੀ ਕਾਰਨ ਖਪਤਕਾਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਸਮੁੱਚੇ ਬਿਜਲੀ ਮੁਲਾਜ਼ਮਾਂ ਵਲੋਂ ਆਪਣੀਆਂ ਜਾਨਾ ਦੀ ਪਰਵਾਹ ਨਾਂ ਕਰਦੇ ਹੋਏ ਦਿਨ ਰਾਤ ਡਿਊਟੀ ਕਰਕੇ ਬਿਜਲੀ ਸਪਲਾਈ ਚਾਲੂ ਕੀਤੀ ਗਈ ਪ੍ਰੰਤੂ ਬਿਜਲੀ ਬੋਰਡ ਦੀ ਲੋਕਲ ਮੈਨੇਜਮੈਂਟ ਹਰ ਰੋਜ਼ ਆਮ ਹਾਲਾਤਾਂ ਵਿੱਚ ਵੀ ਮੁਲਾਜ਼ਮਾਂ ਪ੍ਰਤੀ ਅਜਿਹਾ ਹੀ ਵਤੀਰਾ ਅਪਣਾ ਰਹੀ ਹੈ, ਜਿਸ ਨੂੰ ਸਹਿਣ ਨਹੀਂ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਪਾਵਰ ਕਾਮ ਦੇ ਸੀ.ਐਚ.ਬੀ. ਕਾਮੇ ਹੜਤਾਲ ਤੇ ਜਾਣ ਕਾਰਨ ਘੱਟ ਗਿਣਤੀ ਮੁਲਾਜਮਾਂ ਕੋਲੋਂ ਵਧੇਰੇ ਕੰਮ ਲਿਆ ਜਾ ਰਿਹਾ ਹੈ, ਜਿਸ ਕਾਰਨ ਬਿਜਲੀ ਕਾਮੇ ਮਾਨਸਿਕ ਤਣਾਅ ਵਿੱਚ ਹਨ ਅਤੇ ਪਿਛਲੇ ਹਫਤੇ ਤਿੰਨ ਚਾਰ ਕਾਮੇ ਹਾਦਸੇ ਦਾ ਸ਼ਿਕਾਰ ਹੋ ਕੇ ਆਪਣੀਆਂ ਜਾਨਾਂ ਗਵਾ ਚੁੱਕੇ ਹਨ। ਆਗੂਆਂ ਵੱਲੋਂ ਪੰਜਾਬ ਸਰਕਾਰ ਅਤੇ ਪਾਵਰ ਕਾਮ ਦੀ ਮੈਨੇਜਮੈਂਟ ਤੋਂ ਮੰਗ ਕੀਤੀ ਗਈ ਕਿ ਬਿਜਲੀ ਬੋਰਡ ਵਿੱਚ ਤੁਰੰਤ ਰੈਗੂਲਰ ਭਰਤੀ ਕੀਤੀ ਜਾਵੇ ਅਤੇ ਬਿਜਲੀ ਮੁਲਾਜ਼ਮਾਂ ਦੀਆਂ ਮੰਗਾਂ ਤੁਰੰਤ ਲਾਗੂ ਕੀਤੀਆਂ ਜਾਣ। ਆਗੂਆਂ ਨੇ ਚੇਤਾਵਨੀ ਦਿੱਤੀ ਕਿ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਮੁਲਾਜ਼ਮਾਂ ਵੱਲੋਂ ਭਵਿੱਖ ਵਿੱਚ ਤਿੱਖੇ ਸੰਘਰਸ਼ ਕੀਤੇ ਜਾਣਗੇ ਜਿਸ ਦੀ ਸਾਰੀ ਜਿੰਮੇਵਾਰੀ ਪੰਜਾਬ ਸਰਕਾਰ ਅਤੇ ਪਾਵਰ ਕਾਮ ਦੀ ਮੈਨੇਜਮੈਂਟ ਸਿਰ ਹੋਵੇਗੀ। ਆਗੂਆਂ ਨੇ ਐਕਸੀਅਨ ਖਰੜ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਹਿਟਲਰਸ਼ਾਹੀ ਤੋ ਬਾਜ ਆਇਆ ਜਾਵੇ ਅਤੇ ਬਿਜਲੀ ਮੁਲਜਮਾਂ ਨਾਲ ਕੀਤੀ ਜਾ ਰਹੀ ਧੱਕੇਸਾਹੀ ਬੰਦ ਕੀਤੀ ਜਾਵੇ ਨਹੀਂ ਤਾਂ ਖਰੜ ਡਵੀਜਨ ਦੇ ਸਮੁੱਚੇ ਕਾਮੇ ਸੰਘਰਸ਼ ਦੇ ਰਾਹ ਪੈਣਗੇ ਤੇ ਮਾਨਿਸਕ ਦਬਾਅ ਕਾਰਨ ਜੇਕਰ ਕੋਈ ਬਿਜਲੀ ਕਾਮਾ ਹਾਦਸੇ ਦਾ ਸ਼ਿਕਾਰ ਹੁੰਦਾ ਹੈ ਤਾਂ ਉਸ ਲਈ ਐਕਸੀਅਨ ਖਰੜ ਜਿੰਮੇਵਾਰ ਹੋਣਗੇ। ਮੀਟਿੰਗ ਦੌਰਾਨ ਸੀਐਚ ਵੀ ਕਾਮਿਆਂ ਦਾ ਜੇ ਸੰਘਰਸ਼ ਦਾ ਸਮਰਥਨ ਕਰਦਿਆਂ ਮੰਗ ਕੀਤੀ ਕਿ ਆਊਟਸੋਰਸ ਕਾਮਿਆਂ ਨੂੰ ਬਿਜਲੀ ਵਿਭਾਗ ਵਿੱਚ ਤੁਰੰਤ ਪੱਕੇ ਕੀਤਾ ਜਾਵੇ। ਮੀਟਿੰਗ ਵਿੱਚ ਹੋਰਨਾ ਤੋ ਬਿਨਾ ਗਗਨ ਰਾਣਾ ,ਗੁਰਦੀਪ ਸਿੰਘ, ਰਿਸ਼ਵ ਚਿੱਗਲ ,ਤਰਨਜੀਤ ਸਿੰਘ, ਸਰਬਜੀਤ ਸਿੰਘ ਜੇਈ ,ਨਵਦੀਪ ਕੌਰ, ਲਖਬੀਰ ਕੌਰ, ਸੁਰਿੰਦਰ ਸਿੰਘ ਅਤੇ ਗੁਰਵਿੰਦਰ ਸਿੰਘ ਆਦਿ ਵੀ ਹਾਜ਼ਰ ਸਨ।