10ਵੀਂ ਤੇ 12ਵੀਂ ’ਚੋਂ ਟੋਪ ਕਰਨ ਵਾਲੇ ਵਿਦਿਆਰਥੀਆਂ ਨੂੰ ਜਹਾਜ਼ ਰਾਹੀਂ ਲਗਵਾਇਆ ਜਾਵੇਗਾ ਟੂਰ : ਭਗਵੰਤ ਮਾਨ

Published on: May 27, 2025 2:24 pm

ਪੰਜਾਬ

ਚੰਡੀਗੜ੍ਹ, 27 ਮਈ, ਦੇਸ਼ ਕਲਿੱਕ ਬਿਓਰੋ :

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਐਲਾਨ ਕੀਤਾ ਗਿਆ ਕਿ 10ਵੀਂ ਅਤੇ 12ਵੀਂ ਕਲਾਸ ਵਿਚੋਂ ਟੋਪ ਕਰਨ ਵਾਲੇ ਵਿਦਿਆਰਥੀਆਂ ਨੂੰ ਜਹਾਜ਼ ਰਾਹੀਂ ਟੂਰ ਉਤੇ ਲਜਾਇਆ ਜਾਵੇਗਾ। ਮੁੱਖ ਮੰਤਰੀ ਭਗਵੰਤ ਮਾਨ ਅੱਜ ਇੱਥੇ 10ਵੀਂ ਅਤੇ 12ਵੀਂ ਕਲਾਸ ਵਿੱਚੋਂ ਟੋਪ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨ ਸਮਾਰੋਹ ਮੌਕੇ ਬੋਲ ਰਹੇ ਸਨ। ਮੁੱਖ ਮੰਤਰੀ ਭਗਵੰਤ ਮਾਨ ਨੇ ਜ਼ੀਰਾ ਦੇ ਇਕ ਸਕੂਲ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਮੈਰਿਟ ਵਿੱਚ ਆਉਣ ਵਾਲੇ ਵਿਦਿਆਰਥੀਆਂ ਨੂੰ ਆਪਣੇ ਪੱਧਰ ਉਤੇ ਜਹਾਜ਼ ਰਾਹੀਂ ਕਿਤੇ ਲੈ ਕੇ ਜਾਂਦੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਆਪਣੇ ਕੋਲ ਬਜਟ ਹੈ, ਪ੍ਰੀਖਿਆਵਾਂ ਵਿਚੋਂ ਟੋਪ ਕਰਨ ਵਾਲੇ ਵਿਦਿਆਰਥੀਆਂ ਨੂੰ ਜਹਾਜ਼ ਰਾਹੀਂ ਕਿਸੇ ਥਾਂ ਉਤੇ ਲਿਜਾਇਆ ਜਾਵੇ। ਉਨ੍ਹਾਂ ਕਿਹਾ ਕਿ 10ਵੀਂ, 10ਵੀਂ ਵਿਚੋਂ ਟੋਪ ਕਰਨ ਵਾਲੇ, ਜ਼ਿਲ੍ਹਿਆਂ ਵਿਚੋਂ ਟੋਪਰ ਕਰਨ ਵਾਲੇ ਦੋਵੇਂ ਕਲਾਸਾਂ ਦੇ ਵਿਦਿਆਰਥੀ ਕੁਲ ਜੋ ਲਗਭਗ 60-70 ਵਿਦਿਆਰਥੀ ਹੋਣਗੇ। ਉਨ੍ਹਾਂ ਨੂੰ ਕਿਸੇ ਅਜਿਹੀ ਥਾਂ ਉਤੇ ਲਿਜਾਇਆ ਜਾਵੇ ਜਿੱਥੋਂ ਕੁਝ ਸਿੱਖ ਕੇ ਆਉਣ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।