3704 ਅਧਿਆਪਕ ਯੂਨੀਅਨ ਦੀ ਵਿੱਤ ਮੰਤਰੀ ਨਾਲ ਹਰਪਾਲ ਸਿੰਘ ਚੀਮਾ ਨਾਲ ਅਹਿਮ ਬੈਠਕ 

Published on: May 27, 2025 4:52 pm

ਸਿੱਖਿਆ \ ਤਕਨਾਲੋਜੀ

 ਮੰਗਾਂ ਨਾ ਮੰਨਣ ਦੀ ਸੂਰਤ ਵਿੱਚ ਲੁਧਿਆਣਾ ਜਿਮਨੀ ਚੋਣ ਦੌਰਾਨ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ

ਦਲਜੀਤ ਕੌਰ 

ਚੰਡੀਗੜ੍ਹ, 27 ਮਈ, 2025: 3704 ਅਧਿਆਪਕ ਯੂਨੀਅਨ (3704 Teachers Union) ਵੱਲੋਂ 3704 ਮਾਸਟਰ ਕੇਡਰ ਭਰਤੀ ਦੀਆਂ ਦੀਆਂ ਪੰਜਾਬ ਪੇ ਸਕੇਲ ਸੰਬੰਧੀ ਅਤੇ ਹੋਰ ਲਟਕ ਰਹੀਆਂ ਮੰਗਾਂ ਸੰਬੰਧੀ ਵਿੱਤ ਮੰਤਰੀ ਪੰਜਾਬ ਨਾਲ ਮੀਟਿੰਗ ਪੰਜਾਬ ਸਿਵਲ ਸਕੱਤਰੇਤ ਚੰਡੀਗੜ੍ਹ‌ ਮੀਟਿੰਗ ਕੀਤੀ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ 3704 ਅਧਿਆਪਕ ਯੂਨੀਅਨ (3704 Teachers Union) ਪੰਜਾਬ ਦੇ ਸੂਬਾ ਪ੍ਰਧਾਨ ਹਰਜਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਪੇਅ ਸਕੇਲ ਦੀ ਮੰਗ ਸਬੰਧੀ ਵਿੱਤ ਮੰਤਰੀ ਤੇ ਹੋਰ ਉੱਚ ਅਧਿਕਾਰੀਆਂ ਵੱਲੋਂ ਕਿਹਾ ਗਿਆ ਕਿ ਮਾਣਯੋਗ ਹਾਈਕੋਰਟ ਵੱਲੋਂ ਇਸ ਮਸਲੇ ਨੂੰ ਹੱਲ ਕਰਨ ਲਈ ਸਾਨੂੰ ਹਦਾਇਤ ਕੀਤੀ ਗਈ ਹੈ ਅਤੇ ਜਲਦ ਹੀ ਪਟੀਸ਼ਨਰਾਂ ਨੂੰ ਪੰਜਾਬ ਪੇਅ ਸਕੇਲ ਦੇਣ ਸੰਬੰਧੀ ਸਪੀਕਿੰਗ ਆਡਰ ਜਾਰੀ ਹੋ ਜਾਵੇਗਾ। ਇਸ ਤੋਂ ਇਲਾਵਾ ਡਾਇਰੈਕਟੋਰੇਟ ਦੀ ਬਕਾਇਆ ਤਨਖਾਹ ਸੰਬੰਧੀ ਵੀ ਵਿੱਤ ਮੰਤਰੀ ਵੱਲੋਂ ਸਬੰਧਿਤ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ। ਮੈਰਿਟ ਲਿਸਟਾਂ ਰੀਕਾਸਟ ਦੇ ਮਸਲੇ ਬਾਰੇ ਵੀ ਉਚੇਚੇ ਤੌਰ ਉਪਰ ਵਿੱਤ ਮੰਤਰੀ ਨੇ ਸਿੱਖਿਆ ਸਕੱਤਰ ਨੂੰ ਕਿਹਾ ਕਿ ਕਿਸੇ ਵੀ ਮੁਲਾਜ਼ਮ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ। ਜੇਕਰ ਨਵੀਂਆ ਪੋਸਟਾਂ ਜਾਰੀ ਕਰਕੇ ਵੀ ਅਡਜਸਟ ਕਰਨਾ ਪਿਆ ਤਾਂ ਕੀਤਾ ਜਾਵੇ। ਮੀਟਿੰਗ ਤੋਂ ਬਾਅਦ ਆਗੂਆਂ ਨੇ ਗੱਲਬਾਤ ਕਰਦਿਆਂ ਕਿਹਾ ਕਿਹਾ ਕਿ ਇਸ ਮੀਟਿੰਗ ਵਿੱਚ ਦਿੱਤੇ ਭਰੋਸੇ ਅਨੁਸਾਰ ਜੇ ਜਲਦੀ ਓਹਨਾ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਲੁਧਿਆਣਾ ਜਿਮਨੀ ਚੋਣ ਦੌਰਾਨ ਜੂਨ ਵਿੱਚ ਇਕ ਵੱਡਾ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।

ਇਸ ਮੌਕੇ ਜਗਜੀਵਨਜੋਤ ਸਿੰਘ, ਦਵਿੰਦਰ ਕੁਮਾਰ, ਗੁਰਪ੍ਰੀਤ ਸਿੰਘ ਅਤੇ ਯਾਦਵਿੰਦਰ ਸਿੰਘ ਆਦਿ ਅਧਿਆਪਕ ਆਗੂ ਮੌਜੂਦ ਸਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।