ਮੋਰਿੰਡਾ: 25 ਮਈ, ਭਟੋਆ
ਡਾ.ਸਵਪਨਜੀਤ ਕੌਰ ਸਿਵਲ ਸਰਜਨ ਰੂਪਨਗਰ ਨੇ ਦਿਸ਼ਾ ਨਿਰਦੇਸ਼ਾਂ ਤਹਿਤ ਤੇ ਡਾ.ਗੋਬਿੰਦ ਟੰਡਨ ਸੀਨੀਅਰ ਮੈਡੀਕਲ ਅਫਸਰ ਸੀ.ਐਚ.ਸੀ ਚਮਕੌਰ ਸਾਹਿਬ ਦੀ ਅਗਵਾਈ ਹੇਠ ਸਰਕਾਰੀ ਮਿਡਲ ਸਕੂਲ ਓਇੰਦ ਵਿਖੇ hypertension ਸਬੰਧੀ ਸਕੂਲ ਦੇ ਵਿਦਿਆਰਥੀਆਂ ਦੇ ਚਾਰਟ ਮੇਕਿੰਗ ਕੰਪੀਟੀਸ਼ਨ ਕਰਵਾਏ ਗਏ।ਇਸ ਮੌਕੇ ਤੇ ਗੁਰਜੀਤ ਕੌਰ ਸੀ.ਐਚ.ਓ ਨੇ ਕਿਹਾ ਕਿ ਸਕੂਲ ਦੇ ਵਿਦਿਆਰਥੀਆਂ ਨੇ hypertension ਦੇ ਕਾਰਨ, ਇਲਾਜ਼ ਅਤੇ ਬਚਾਅ ਸਬੰਧੀ ਜਾਗਰੂਕਤਾ ਚਾਰਟ ਤਿਆਰ ਕੀਤੇੇ ਗਏ।ਇਸ ਮੌਕੇ ਤੇ ਚਾਰਟ ਮੇਕਿੰਗ ਮੁਕਾਬਲਿਆਂ ਵਿੱਚ ਸਤਵੀਂ ਜਮਾਤ ਦੇ ਗਗਨਦੀਪ ਸਿੰਘ ਨੇ ਪਹਿਲਾ ਸਥਾਨ,ਇਸ਼ਾਨ ਨੇ ਦੂਜਾ ਸਥਾਨ ਤੇ ਗੁਰਲੀਨ ਨੇ ਤੀਜਾ ਸਥਾਨ ਹਾਸਿਲ ਕੀਤਾ।ਇਸ ਮੌਕੇ ਤੇ ਸਿਹਤ ਵਿਭਾਗ ਓਇੰਦ ਵੱਲੋਂ ਸਕੂਲ ਦੇ ਵਿਦਿਅਰਥੀਆਂ ਨੂੰ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਤੇ ਬੇਅੰਤ ਸਿੰਘ ਨੇ ਕਿਹਾ ਕਿ ਤੁਸੀਂ ਇਸ 18008899389 ਨੰਬਰ ਰਾਂਹੀ ਮੋਬਾਈਲ ਕੇਅਰ ਕੰਪੇਨੀਅਨ ਸੇਵਾ ਨਾਲ ਜੁੜ ਸਕਦੇ ਹੋ। ਜਿਸ ਰਾਂਹੀ ਚੰਗੀ ਸਿਹਤ ਦੀ ਜਾਣਕਾਰੀ, ਮਾਂ ਤੇ ਬੱਚੇ ਦੀ ਦੇਖਭਾਲ, ਹਾਈ ਬਲੱਡ ਪ੍ਰੈਸ਼ਰ, ਸ਼ੂਗਰ,ਕੈਂਸਰ ਅਤੇ ਦਿਲ ਦੀ ਬਿਮਾਰੀ ਸਬੰਧੀ ਆਪਣੇ ਸਵਾਲ ਪੁੱਛ ਸਕਦੇ ਹੋ ਅਤੇ ਸੁਝਾਅ ਲੈ ਸਕਦੇ ਹੋ।ਇਸ ਮੌਕੇ ਤੇ ਮਨਦੀਪ ਕੌਰ ਏ.ਐਨ.ਐਮ,ਸੀਮਾ ਰਾਣੀ ਅਧਿਆਪਕ,ਜੋਤੀ ਸਾਹੀ,ਹਰਪ੍ਰੀਤ ਕੌਰ,ਅਜੀਤ ਸਿੰਘ ਅਤੇ ਸੁੱਖਵਿੰਦਰ ਕੌਰ ਆਸ਼ਾ ਵਰਕਰ ਹਾਜਰ ਸਨ।