ਨਵੀਂ ਦਿੱਲੀ: 27 ਮਈ, ਦੇਸ਼ ਕਲਿੱਕ ਬਿਓਰੋ
ਮਿਆਂਮਾਰ (Myanmar) ਵਿੱਚ ਅੱਜ ਫਿਰ ਤੋਂ ਭੂਚਾਲ (Earthquake)ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਭਾਰਤੀ ਸਮੇਂ ਅਨੁਸਾਰ ਸਵੇਰੇ 2 ਵਜੇ 32 ਮਿੰਟ ‘ਤੇ ਆਇਆ। ਲਗਾਤਾਰ ਦੂਜੇ ਦਿਨ ਭੂਚਾਲ (Earthquake) ਦੇ ਝਟਕਿਆਂ ਨਾਲ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਭੂਚਾਲ ਦੀ ਗਹਿਰਾਈ ਲਗਭਗ 10 ਕਿਲੋਮੀਟਰ ਰਹੀ। ਰਿਕਟਰ ਸਕੇਲ ‘ਤੇ ਇਸ ਦੀ ਤੀਬਰਤਾ 3.4 ਦਰਜ ਕੀਤੀ ਗਈ ਹੈ। ਭਾਵੇਂ ਇਹ ਤੀਬਰਤਾ ਵੱਡੀ ਨਹੀਂ ਸੀ, ਪਰ ਸਵੇਰੇ ਮਹਿਸੂਸ ਹੋਏ ਝਟਕਿਆਂ ਨੇ ਕੁਝ ਸਮੇਂ ਲਈ ਲੋਕਾਂ ਵਿੱਚ ਡਰ ਪੈਦਾ ਕਰ ਦਿੱਤਾ। ਹੁਣ ਤੱਕ ਕਿਸੇ ਵੀ ਜਾਨ ਜਾਂ ਮਾਲ ਦੇ ਨੁਕਸਾਨ ਦੀ ਕੋਈ ਖਬਰ ਸਾਹਮਣੇ ਨਹੀਂ ਆਈ। ਭਾਰਤੀ ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਮੁਤਾਬਕ, ਮਿਆਂਮਾਰ (Myanmar) ਵਿੱਚ ਸੋਮਵਾਰ ਨੂੰ ਵੀ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਸਨ।
