ਖੰਨਾ ‘ਚ 3 ਨਾਬਾਲਗ ਕੁੜੀਆਂ ਲਾਪਤਾ

Published on: May 28, 2025 1:38 pm

ਪੰਜਾਬ

ਖੰਨਾ, 28 ਮਈ, ਦੇਸ਼ ਕਲਿਕ ਬਿਊਰੋ :
ਖੰਨਾ ਦੇ ਗਲਵੱਡੀ ਇਲਾਕੇ ਤੋਂ ਤਿੰਨ ਨਾਬਾਲਗ ਕੁੜੀਆਂ ਲਾਪਤਾ ਹੋ ਗਈਆਂ ਹਨ। ਤਿੰਨੋਂ ਕੁੜੀਆਂ 25 ਮਈ ਦੀ ਦੁਪਹਿਰ ਨੂੰ ਆਪਣੇ ਘਰਾਂ ਤੋਂ ਗਾਇਬ ਹੋ ਗਈਆਂ ਸਨ। ਲਾਪਤਾ ਕੁੜੀਆਂ ਦੀ ਉਮਰ 8, 11 ਅਤੇ 13 ਸਾਲ ਹੈ। ਸ਼ਿਕਾਇਤ ਮਿਲਣ ‘ਤੇ ਪੁਲਿਸ ਨੇ ਤਿੰਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਕੁੜੀਆਂ ਦਾ ਪਰਿਵਾਰ ਕੰਮ ‘ਤੇ ਗਿਆ ਹੋਇਆ ਸੀ। ਸ਼ਾਮ ਨੂੰ ਵਾਪਸ ਆਉਣ ‘ਤੇ ਤਿੰਨੋਂ ਕੁੜੀਆਂ ਘਰੇ ਨਹੀਂ ਮਿਲੀਆਂ। ਕਾਫ਼ੀ ਭਾਲ ਕਰਨ ਤੋਂ ਬਾਅਦ, ਪਰਿਵਾਰ ਨੇ ਸਿਟੀ ਥਾਣਾ-2 ਵਿੱਚ ਸ਼ਿਕਾਇਤ ਦਰਜ ਕਰਵਾਈ। ਐਸਐਸਪੀ ਡਾ. ਜੋਤੀ ਯਾਦਵ ਨੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ ਅਤੇ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਹੈ। ਜਾਂਚ ਲਈ ਸਿਟੀ ਥਾਣਾ-2, ਸੀਆਈਏ ਸਟਾਫ, ਸਪੈਸ਼ਲ ਬ੍ਰਾਂਚ ਅਤੇ ਟੈਕਨੀਕਲ ਸੈੱਲ ਦੀਆਂ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।