ਮੋਹਾਲੀ: 28 ਮਈ, ਦੇਸ਼ ਕਲਿੱਕ ਬਿਓਰੋ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਤੇ ਸਾਬਕਾ ਮੈਂਬਰ ਪਾਰਲੀਮੈਂਟ ਸ. ਸੁਖਦੇਵ ਸਿੰਘ ਢੀਂਡਸਾ ਦਾ ਅੱਜ ਦਿਹਾਂਤ ਹੋ ਗਿਆ। ਉਹ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਚੱਲੇ ਆ ਰਹੇ ਸਨ। ਅੱਜ ਉਨ੍ਹਾ ਨੇ ਫੋਰਟਿਸ ਹਸਪਤਾਲ ਮੋਹਾਲੀ ਵਿੱਚ 5 ਵਜੇ ਸ਼ਾਮ ਨੂੰ ਆਖਰੀ ਸਾਹ ਲਏ।
ਸ. ਸੁਖਦੇਵ ਸਿੰਘ ਢੀਂਡਸਾ ਪੰਜਾਬ ‘ਚ ਅਕਾਲੀ ਦਲ ਸਰਕਾਰ ਦੇ ਟ੍ਰਾਂਸਪੋਰਟ ਮੰਤਰੀ ਤੇ ਕੇਂਦਰੀ ਸਰਕਾਰ ਵਿੱਚ ਕੈਬਨਿਟ ਮੰਤਰੀ ਅਤੇ ਲੋਕ ਸਭਾ ਤੇ ਰਾਜ ਸਭਾ ਦੇ ਕਈ ਵਾਰ ਮੈਂਬਰ ਰਹੇ ਹਨ।ਉਹ ਪਾਰਟੀ ਦੇ ਪ੍ਰਮੁੱਖ ਨੇਤਾਵਾਂ ‘ਚੋਂ ਇੱਕ ਤੇ ਸਵਰਗੀ ਪ੍ਰਕਾਸ਼ ਸਿੰਘ ਬਾਦਲ ਦੇ ਬਹੁਤ ਕਰੀਬੀ ਰਹੇ ਹਨ। ਸ. ਬਾਦਲ ਦੀ ਮੌਤ ਤੋਂ ਬਾਅਦ ਸ. ਢੀਂਡਸਾ ਨੇ ਆਪਣੀ ਅਲੱਗ ਪਾਰਟੀ ਬਣਾ ਲਈ ਸੀ ਤੇ ਪਿਛਲੇ ਸਮੇਂ ‘ਚ ਉਹ ਪ੍ੰਥਕ ਸੁਧਾਰ ਲਹਿਰ ‘ਚ ਸ਼ਾਮਲ ਸਨ।
ਸ. ਢੀਂਡਸਾ ਬਹੁਤ ਨਰਮ ਸੁਭਾਅ ਦੇ ਸਿਆਸਤਦਾਨ ਸਨ। ਉਹ ਆਪਣੇ ਪਿੱਛੇ ਇੱਕ ਪੁੱਤਰ ਸ. ਪਰਮਿੰਦਰ ਸਿੰਘ ਢੀਂਡਸਾ ਤੇ ਇੱਕ ਪੁੱਤਰੀ ਤੇ ਪਤਨੀ ਛੱਡ ਗਏ ਹਨ।

ਨਹੀਂ ਰਹੇ ਕੱਦਾਵਰ ਅਕਾਲੀ ਨੇਤਾ ਸੁਖਦੇਵ ਸਿੰਘ ਢੀਂਡਸਾ
Published on: May 28, 2025 6:12 pm