ਚੰਡੀਗੜ੍ਹ, 28 ਮਈ, ਦੇਸ਼ ਕਲਿਕ ਬਿਊਰੋ :
ਇੱਕ ਸਰਕਾਰੀ ਸਕੂਲ ਵਿੱਚ ਇੱਕ ਬਾਂਦਰ (Monkey) ਵੜ ਗਿਆ। ਬਾਂਦਰ ਨੇ ਵਰਾਂਡੇ ਵਿੱਚ ਪੜ੍ਹ ਰਹੀਆਂ 6 ਵਿਦਿਆਰਥਣਾਂ ਦੇ ਹੱਥਾਂ-ਪੈਰਾਂ ‘ਤੇ ਦੰਦ ਮਾਰ ਦਿੱਤੇ।ਇਸ ਦੌਰਾਨ ਬਾਕੀ ਵਿਦਿਆਰਥਣਾਂ ਆਪਣੇ ਆਪ ਨੂੰ ਬਚਾਉਣ ਲਈ ਭੱਜੀਆਂ ਤਾਂ ਬਾਂਦਰ (Monkey) ਨੇ 3 ਹੋਰ ਵਿਦਿਆਰਥਣਾਂ ‘ਤੇ ਵੀ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਸਕੂਲ ਸਟਾਫ਼ ਨੇ ਕਮਰਿਆਂ ਵਿੱਚ ਲੁਕ ਕੇ ਆਪਣੀ ਜਾਨ ਬਚਾਈ।ਇਹ ਘਟਨਾ ਅੱਜ ਬੁੱਧਵਾਰ ਨੂੰ ਹਰਿਆਣਾ ਦੇ ਸੋਨੀਪਤ ਵਿਖੇ ਇੱਕ ਸਕੂਲ ਵਿੱਚ ਵਾਪਰੀ।
ਹਮਲੇ ਤੋਂ ਬਾਅਦ ਵੀ ਬਾਂਦਰ ਸਕੂਲ ਤੋਂ ਬਾਹਰ ਨਹੀਂ ਗਿਆ। ਇਹ ਇਮਾਰਤ ਵਿੱਚ ਇੱਧਰ-ਉੱਧਰ ਘੁੰਮਦਾ ਰਿਹਾ। ਕਾਫ਼ੀ ਸਮੇਂ ਬਾਅਦ ਜਦੋਂ ਬਾਂਦਰ ਸਕੂਲ ਤੋਂ ਬਾਹਰ ਚਲਾ ਗਿਆ ਤਾਂ ਸਾਰੇ 9 ਵਿਦਿਆਰਥਣਾਂ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ। ਘਟਨਾ ਤੋਂ ਬਾਅਦ ਪ੍ਰਿੰਸੀਪਲ ਨੇ ਸਕੂਲ ਵਿੱਚ ਛੁੱਟੀ ਕਰ ਦਿੱਤੀ।
