ਇਰਾਨ ’ਚ ਤਿੰਨ ਪੰਜਾਬੀ ਨੌਜਵਾਨ ਅਗਵਾ, ਡੌਂਕਰਾਂ ਨੇ ਪਰਿਵਾਰ ਨੂੰ ਵੀਡੀਓ ਕਾਲ ਕਰਕੇ ਮੰਗੇ ਕਰੋੜਾਂ ਰੁਪਏ

Published on: May 28, 2025 1:14 pm

ਪ੍ਰਵਾਸੀ ਪੰਜਾਬੀ


ਚੰਡੀਗੜ੍ਹ, 28 ਮਈ, ਦੇਸ਼ ਕਲਿੱਕ ਬਿਓਰੋ
ਨੌਜਵਾਨਾਂ ਵਿੱਚ ਡੰਕੀ ਰੂਟ ਰਾਹੀਂ ਵਿਦੇਸ਼ ਜਾਣ ਦਾ ਰੁਝਾਨ ਰੁਕਣ ਦਾ ਨਾਂ ਨਹੀਂ ਲੈ ਰਿਹਾ। ਅਜੇ ਵੀ ਕਈ ਨੌਜਵਾਨ ਏਜੰਟਾਂ ਦੇ ਜਾਲ ਵਿੱਚ ਫਸ ਕੇ ਡੰਕੀ ਰੂਟ ਰਾਹੀਜ ਵਿਦੇਸ਼ ਜਾਣ ਦਾ ਰਾਹ ਚੁਣ ਲੈਂਦੇ ਹਨ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਕਿ ਹੁਸ਼ਿਆਰਪੁਰ ਦੇ ਇੱਕ ਏਜੰਟ ਰਾਹੀਂ ਸੰਗਰੂਰ, ਨਵਾਂ ਸ਼ਹਿਰ ਅਤੇ ਹੁਸ਼ਿਅਰਪੁਰ ਦੇ 3 ਨੌਜਵਾਨਾਂ ਨੂੰ ਆਸਟ੍ਰੇਲੀਆ ਭੇਜਣ ਲਈ ਕਿਹਾ, ਫਿਰ ਇਰਾਨ ਵਿੱਚ ਸਟੇਅ ਕਹਿ ਕੇ ਉੱਥੇ ਹੀ ਉਤਾਰ ਲਿਆ। ਹੁਣ ਇਰਾਨ ਵਿਚ ਤਿੰਨ ਪੰਜਾਬੀ ਨੌਜਵਾਨਾਂ ਦੇ ਅਗਵਾ ਹੋਣ ਦੀ ਖਬਰ ਹੈ। ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨੀ ਡੋਂਕਰਾਂ ਨੇ ਇਹਨਾਂ ਨੌਜਵਾਨਾਂ ਨੂੰ ਅਗਵਾ ਕੀਤਾ ਹੈ।
ਇਹਨਾਂ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਡੋਂਕਰਾਂ ਨੇ ਵੀਡੀਓ ਕਾਲ ਕਰ ਕੇ ਕਰੋੜਾਂ ਰੁਪਏ ਦੀ ਮੰਗ ਕੀਤੀ ਹੈ। ਇਕ ਨੌਜਵਾਨ ਸੰਗਰੂਰ ਦਾ ਦੱਸਿਆ ਰਿਹਾ ਹੈ ਜਿਸਦਾ ਨਾਂ ਹੁਸਨਪ੍ਰੀਤ ਹੈ ਜਿਸ ਦੇ ਪਰਿਵਾਰ ਕੋਲੋਂ ਡੋਂਕਰਾਂ ਨੇ ਕਦੇ ਡੇਢ ਕਰੋੜ ਰੁਪਏ, ਕਦੇ ਇਕ ਕਰੋੜ ਰੁਪਏ ਤੇ ਕਦੇ 55 ਲੱਖ ਰੁਪਏ ਮੰਗੇ ਹਨ। ਦੱਸਿਆ ਜਾ ਰਿਹਾ ਹੈ ਕਿ ਹੁਸ਼ਿਆਰਪੁਰ ਦੇ ਜਿਸ ਏਜੰਟ ਨੇ ਇਹਨਾਂ ਨੂੰ ਬਾਹਰ ਭੇਜਿਆ ਸੀ, ਉਹ ਹੁਣ ਫਰਾਰ ਹੈ।
ਇਹ ਵੀ ਦੱਸਿਆ ਜਾ ਰਿਹਾ ਹੈ ਕਿ ਡੋਂਕਰ ਇਹਨਾਂ ਨੌਜਵਾਨਾਂ ਦੇ ਮੋਬਾਈਲਾਂ ਦੀ ਵਰਤੋਂ ਕਾਲ ਕਰਨ ਵਾਸਤੇ ਕਰ ਰਹੇ ਹਨ। ਇਹ ਨੌਜਵਾਨ 1 ਮਈ ਨੂੰ ਆਪਣੇ ਘਰਾਂ ਤੋਂ ਨਿਕਲੇ ਸਨ। ਵੀਡੀਓ ਕਾਲ ਵਿਚ ਨੌਜਵਾਨਾਂ ਨੂੰ ਰੱਸੀ ਨਾਲ ਬੰਨਿਆ ਵਿਖਾਈ ਦੇ ਰਹੇ ਹਨ। ਡੋਂਕਰਾਂ ਨੇ ਜਿਹੜੇ ਖ਼ਾਤਾ ਨੰਬਰ ਪੈਸੇ ਉਗਰਾਹੁਣ ਵਾਸਤੇ ਭੇਜੇ ਹਨ, ਉਹ ਪਾਕਿਸਤਾਨ ਦੇ ਦੱਸੇ ਜਾ ਰਹੇ ਹਨ। ਮਾਪਿਆਂ ਨੇ ਹੁਣ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਹੈ ਤੇ ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।