ਅਮਰੀਕੀ ਅਰਬਪਤੀ ਐਲੋਨ ਮਸਕ ਨੇ ਟਰੰਪ ਪ੍ਰਸ਼ਾਸਨ ਛੱਡਿਆ

Published on: May 29, 2025 8:59 am

ਰਾਸ਼ਟਰੀ


ਵਾਸਿੰਗਟਨ ਡੀਸੀ, 29 ਮਈ, ਦੇਸ਼ ਕਲਿਕ ਬਿਊਰੋ :
ਟੇਸਲਾ ਦੇ ਮਾਲਕ ਅਤੇ ਅਮਰੀਕੀ ਅਰਬਪਤੀ ਐਲੋਨ ਮਸਕ ਨੇ ਟਰੰਪ ਪ੍ਰਸ਼ਾਸਨ ਛੱਡ ਦਿੱਤਾ ਹੈ। ਮਸਕ ਨੇ ਵੀਰਵਾਰ ਸਵੇਰੇ X ‘ਤੇ ਪੋਸਟ ਕੀਤਾ ਕਿ ਟਰੰਪ ਦੇ ਸਲਾਹਕਾਰ ਵਜੋਂ ਉਨ੍ਹਾਂ ਦਾ ਸਮਾਂ ਖਤਮ ਹੋ ਗਿਆ ਹੈ।
ਮਸਕ ਨੂੰ ਟਰੰਪ ਪ੍ਰਸ਼ਾਸਨ ਵਿੱਚ ਸਰਕਾਰੀ ਖਰਚਿਆਂ ਨੂੰ ਘਟਾਉਣ ਅਤੇ ਨੌਕਰਸ਼ਾਹੀ ਨੂੰ ਘਟਾਉਣ ਲਈ ਬਣਾਏ ਗਏ ਸਰਕਾਰੀ ਕੁਸ਼ਲਤਾ ਵਿਭਾਗ (DOGE) ਦੀ ਅਗਵਾਈ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ।
ਮਸਕ ਨੇ ਇਸ ਜ਼ਿੰਮੇਵਾਰੀ ਲਈ ਰਾਸ਼ਟਰਪਤੀ ਟਰੰਪ ਦਾ ਧੰਨਵਾਦ ਕੀਤਾ। ਵ੍ਹਾਈਟ ਹਾਊਸ ਦੇ ਇੱਕ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਮਸਕ ਦੇ ਅਸਤੀਫ਼ੇ ਦੀ ਪੁਸ਼ਟੀ ਕੀਤੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।