ਸਿਓਲ, 29 ਮਈ, ਦੇਸ਼ ਕਲਿੱਕ ਬਿਓਰੋ :
ਫੌਜ ਦਾ ਜਹਾਜ਼ ਕਰੈਸ ਹੋਣ ਕਾਰਨ ਸਾਰੇ ਸਵਾਰਾਂ ਦੀ ਮੌਤ ਹੋ ਗਈ ਹੈ। ਦੱਖਣੀ ਕੋਰੀਆ ਵਿੱਚ ਨੌਸੈਨਾ ਦਾ ਇਕ ਗਸ਼ਤੀ ਜਹਾਜ਼ ਉਡਾਨ ਭਰਨ ਦੇ ਤੁਰੰਤ ਬਾਅਦ ਸ਼ਹਿਰ ਪੋਹਾਂਗ ਵਿੱਚ ਇਕ ਫੌਜੀ ਅੱਡੇ ਦੇ ਨੇੜੇ ਹਾਦਸਾਗ੍ਰਸਤ ਹੋ ਗਿਆ। ਹਵਾਈ ਸੈਨਾ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਚਾਲਕ ਦਲ ਦੇ ਸਾਰੇ ਚਾਰ ਮੈਂਬਰਾਂ ਦੀ ਮੌਤ ਹੋ ਗਈ।
ਸੈਨਾ ਨੇ ਜਾਰੀ ਬਿਆਨ ਵਿੱਚ ਕਿਹਾ ਕਿ P-3 ਜਹਾਜ਼ ਦੁਪਹਿਰ ਕਰੀਬ ਦੋ ਵਜੇ ਟ੍ਰੇਨਿੰਗ ਮਿਸ਼ਨ ਉਤੇ ਗਸ਼ਤੀ ਉਤੇ ਰਵਾਨਾ ਹੋਣ ਦੇ ਲਗਭਗ 6 ਮਿੰਟ ਬਾਅਦ ਹੀ ਹੇਠਾਂ ਡਿੱਗ ਗਿਆ।