ਸ੍ਰੀ ਮੁਕਤਸਰ ਸਾਹਿਬ, 29 ਮਈ, ਦੇਸ਼ ਕਲਿੱਕ ਬਿਓਰੋ
Child Welfare Committee office bearers: ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਗੁਰਪ੍ਰੀਤ ਸਿੰਘ ਥਿੰਦ ਨੇ ਦੱਸਿਆ ਕਿ ਬਾਲ ਭਲਾਈ ਕਮੇਟੀਆਂ ਅਤੇ ਬਾਲ ਨਿਆਂ ਬੋਰਡ ਦੇ ਚੇਅਰਪਰਸਨ ਅਤੇ ਮੈਂਬਰਾਂ ਦੀ ਚੋਣ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਹ ਕਮੇਟੀਆਂ ਬਾਲ ਨਿਆਂ (ਬੱਚਿਆਂ ਦੀ ਦੇਖਭਾਲ ਅਤੇ ਸੁਰੱਖਿਆ) ਐਕਟ, 2015 ਦੀ ਧਾਰਾ 27 ਅਤੇ ਧਾਰਾ 4 ਦੇ ਤਹਿਤ ਪੂਰੀ ਤਰ੍ਹਾਂ ਮਾਣਭੱਤੇ ਦੇ ਆਧਾਰ ‘ਤੇ ਗਠਿਤ ਕੀਤੀਆਂ ਜਾਣਗੀਆਂ।
ਵਧੀਕ ਡਿਪਟੀ ਕਮਿਸ਼ਨਰ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੇਅਰਪਰਸਨ, ਬਾਲ ਭਲਾਈ ਕਮੇਟੀ ਲਈ ਚੇਅਰਪਰਸਨ ਅਤੇ ਮੈਂਬਰਾਂ ਦੀ ਚੋਣ ਜ਼ਿਲ੍ਹੇ ਵਿੱਚ ਅਸਾਮੀਆਂ ਦੀ ਗਿਣਤੀ ਇੱਕ ਹੈ, ਮੈਂਬਰ ਬਾਲ ਭਲਾਈ ਕਮੇਟੀ ਲਈ ਜ਼ਿਲ੍ਹੇ ਵਿੱਚ ਅਸਾਮੀਆਂ ਦੀ ਗਿਣਤੀ ਚਾਰ ਹੈ ਅਤੇ ਘੱਟੋ-ਘੱਟ ਇੱਕ ਮਹਿਲਾ ਮੈਂਬਰ ਜ਼ਰੂਰੀ ਹੈ ਅਤੇ ਮੈਂਬਰ, ਜੁਵੇਨਾਇਲ ਜਸਟਿਸ ਬੋਰਡ ਲਈ ਜ਼ਿਲ੍ਹੇ ਵਿੱਚ ਅਸਾਮੀਆਂ ਦੀ ਗਿਣਤੀ ਦੋ ਹੈ ਅਤੇ ਘੱਟੋ-ਘੱਟ ਇੱਕ ਮਹਿਲਾ ਮੈਂਬਰ ਜ਼ਰੂਰੀ ਹੈ ਅਤੇ ਉਕਤ ਅਸਾਮੀਆਂ (Child Welfare Committee office bearers) ਲਈ ਮਾਣਭੱਤਾ ਪ੍ਰਤੀ ਬੈਠਕ ਦੋ ਹਜ਼ਾਰ ਰੁਪਏ ਹੈ।
ਉਨ੍ਹਾਂ ਕਿਹਾ ਕਿ ਚਾਹਵਾਨ ਉਮੀਦਵਾਰ ਨਿਰਧਾਰਤ ਫਾਰਮੈਟ ਵਿੱਚ ਅਰਜ਼ੀਆਂ ਬਾਇਓ ਡੇਟਾ ਦੀ ਇੱਕ ਕਾਪੀ ਦੇ ਨਾਲ ਰਜਿਸਟਰਡ ਡਾਕ ਜਾਂ ਸਪੀਡ ਪੋਸਟ ਰਾਹੀਂ ਡਾਇਰੈਕਟਰ, ਸਮਾਜਿਕ ਸੁਰੱਖਿਆ ਅਤੇ ਮਹਿਲਾ ਅਤੇ ਬਾਲ ਵਿਕਾਸ, ਪੰਜਾਬ ਦੇ ਦਫ਼ਤਰ, ਐਸ.ਸੀ.ਓ. ਨੰਬਰ 102-103, ਸੈਕਟਰ-34 ਏ, ਪਿਕਾਡਲੀ ਮਾਲ ਦੇ ਪਿੱਛੇ, ਚੰਡੀਗੜ੍ਹ 160022 ਨੂੰ 17.06.2025 ਤੱਕ ਸ਼ਾਮ 5:00 ਵਜੇ ਤੱਕ ਭੇਜ ਸਕਦੇ ਹਨ।
ਉਨ੍ਹਾਂ ਕਿਹਾ ਕਿ ਉਮੀਦਵਾਰ ਆਪਣੀ ਅਰਜ਼ੀ ਅਗਾਉ ਕਾਪੀ cwcjjb.recruitment25@punjab.gov.in ਈਮੇਲ ’ਤੇ ਵੀ ਭੇਜ ਸਕਦੇ ਹਨ। ਹਾਲਾਂਕਿ, ਉਹਨਾਂ ਨੂੰ ਅਰਜ਼ੀ ਜਮ੍ਹਾ ਕਰਾਉਣ ਦੀ ਆਖਰੀ ਮਿਤੀ ਤੋਂ 7 ਦਿਨਾਂ ਦੇ ਅੰਦਰ ਰਜਿਸਟਰਡ ਪੋਸਟ/ਸਪੀਡ ਪੋਸਟ ਰਾਹੀਂ ਆਪਣੀ ਅਰਜ਼ੀ ਦੀ ਅਸਲ ਕਾਪੀ ਜਮ੍ਹਾਂ ਕਰਾਉਣੀ ਪਵੇਗੀ। ਸਿਰਫ਼ ਈਮੇਲ ‘ਤੇ ਭੇਜੀ ਗਈ ਅਰਜ਼ੀ ‘ਤੇ ਵਿਚਾਰ ਨਹੀਂ ਕੀਤਾ ਜਾਵੇਗਾ। ਵੇਰਵਿਆਂ, ਅਰਜ਼ੀ ਫਾਰਮ ਅਤੇ ਯੋਗਤਾ ਮਾਪਦੰਡਾਂ ਲਈ ਉਮੀਦਵਾਰਾਂ ਨੂੰ ਵਿਭਾਗ ਦੀ ਵੈੱਬਸਾਈਟ sswcd.punjab.gov.in ਤੇ ਜਾਣ ਦੀ ਸੂਚਨਾ ਦਿੱਤੀ ਜਾਂਦੀ ਹੈ। ਕੋਈ ਵੀ ਸੋਧ ਅਤੇ ਜੋੜ ਸਿਰਫ਼ ਅਧਿਕਾਰਤ ਵੈੱਬਸਾਈਟ ਤੇ ਜਾਰੀ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਜਿਨ੍ਹਾਂ ਉਮੀਦਵਾਰਾਂ ਨੇ 25 ਮਾਰਚ 2025 ਦੇ ਇਸ਼ਤਿਹਾਰ ਦੇ ਵਿਰੁੱਧ ਆਪਣੀਆਂ ਅਰਜ਼ੀਆਂ ਜਮ੍ਹਾਂ ਕਰਵਾਈਆਂ ਹਨ, ਉਹ ਆਪਣੀਆਂ ਅਰਜ਼ੀਆਂ ਦੁਬਾਰਾ ਜਮ੍ਹਾ ਨਹੀ ਕਰਵਾ ਸਕਦੇ।