ਮਿਸ਼ਨ ਵਾਤਸੱਲਿਆ ਦੀਆਂ ਸਕੀਮਾਂ ਤਹਿਤ ਸਰਕਾਰੀ ਸਕੂਲਾਂ ਵਿੱਚ ਜਾਗਰੂਕਤਾ ਕੈਪ ਲਗਾਏ

Published on: May 29, 2025 1:34 pm

ਸਿੱਖਿਆ \ ਤਕਨਾਲੋਜੀ

ਫਾਜ਼ਿਲਕਾ 29 ਮਈ, ਦੇਸ਼ ਕਲਿੱਕ ਬਿਓਰੋ

Mission Vatsalya ਦੀਆਂ ਸਕੀਮਾਂ ਤਹਿਤ ਬੱਚਿਆ ਨੂੰ ਬਾਲ ਅਧਿਕਾਰਾ ਸਬੰਧੀ ਜਾਗਰੂਕ ਕਰਨ ਲਈ ਜਿਲ੍ਹਾ ਬਾਲ ਸੁਰੱਖਿਆ ਅਫਸਰ, ਰੀਤੂ ਬਾਲਾ ਵੱਲੋ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡਾਂ ਅਰਨੀ ਵਾਲਾ, ਚੱਕ ਬੁੱਧੋ ਕਾ, ਚੱਕ ਗੁਲਾਮ ਰਸੂਲ ਅਤੇ ਢਾਬ ਕੜਿਆਲ ਦੇ ਸਰਕਾਰੀ ਸਕੂਲਾਂ ਵਿੱਚ ਜਾਗਰੂਕਤਾ ਕੈਪ ਲਗਵਾਏ ਗਏ। ਇਸ ਮੌਕੇ ਸ਼ੋਸ਼ਲ ਵਰਕਰ ਨਿਸ਼ਾਨ ਸਿੰਘ ਅਤੇ ਆਊਟ ਰੀਚ ਵਰਕਰ ਸਾਰਿਕਾ ਰਾਣੀ ਵੱਲੋਂ ਬੱਚਿਆ ਨਾਲ ਹੋ ਰਹੇ ਅਪਰਾਧਾ ਸਬੰਧੀ ਜਾਣਕਾਰੀ ਦਿੱਤੀ ਗਈ।

Mission Vatsalya ਬਾਰੇ ਉਨ੍ਹਾਂ ਦੱਸਿਆ ਕਿ ਬੱਚਿਆ ਨਾਲ ਜਿਨਸੀ ਸ਼ੋਸ਼ਣ ਅਤੇ ਮਾਨਸਿਕ ਸ਼ੋਸ਼ਣ ਦੇ ਕੇਸ ਸਾਹਮਣੇ ਆ ਰਹੇ ਹਨ। ਇਸ ਲਈ ਬੱਚਿਆ ਦੀ ਸੁਰੱਖਿਆ ਲਈ ਪ੍ਰੋਟੈਕਸ਼ਨ ਆਫ ਚਿਲਡਰਨ ਫਰਾਮ ਸੈਕਸ ਲਾਗੂ ਕੀਤਾ ਗਿਆ ਹੈ। ਜਿਸ ਦੇ ਤਹਿਤ ਬੱਚਿਆ ਨਾਲ ਹੋ ਰਹੇ ਸ਼ੋਸ਼ਣ ਸਬੰਧੀ ਸਜਾ ਦਾ ਪ੍ਰਵਧਾਨ ਹੈ। ਇਸ ਤੋ ਇਲਾਵਾ ਉਨ੍ਹਾ ਵੱਲੋ ਬਾਲ ਵਿਆਹ ਬਾਰੇ ਦੱਸਿਆ ਗਿਆ ਕਿ ਲੜਕੀ ਦੇ ਵਿਆਹ ਲਈ ਉਮਰ 18 ਸਾਲ ਹੈ ਅਤੇ ਲੜਕੇ ਦੇ ਵਿਆਹ ਲਈ ਉਮਰ 21 ਸਾਲ ਹੈ। ਜੇਕਰ ਕੋਈ ਨਿਸ਼ਚਿਤ ਕੀਤੀ ਗਈ ਉਮਰ ਤੋ ਪਹਿਲਾ ਕਿਸੇ ਬੱਚੇ ਦਾ ਬਾਲ ਵਿਆਹ ਕਰਵਾਉਦਾ ਹੈ ਤਾਂ ਉਸ ਨੂੰ ਵੀ ਕਾਨੂੰਨੀ ਰੂਪ ਵਿਚ ਅਪਰਾਧ ਮੰਨਿਆ ਜਾਂਦਾ ਹੈ । ਬਾਲ ਵਿਆਹ ਕਰਵਾਉਣ ਵਾਲੇ ਨੂੰ 2 ਸਾਲ ਦੀ ਸਜਾ ਤੇ ਇੱਕ ਲੱਖ ਦਾ ਜੁਰਮਾਨਾ ਹੈ।

ਉਨ੍ਹਾ ਨੇ ਦੱਸਿਆ ਕਿ ਲੋੜਵੰਦ ਅਤੇ ਬੇਸਹਾਰਾ ਬੱਚਿਆ ਦੀ ਸੁਰੱਖਿਆ ਲਈ ਵੱਖ-ਵੱਖ ਚਿਲਡਰਨ ਹੋਮ ਬਣਾਏ ਗਏ ਹਨ। ਜਿੱਥੇ ਬੇਸਹਾਰਾ ਬੱਚਿਆ ਨੂੰ ਸਹਾਰਾ ਦਿੱਤਾ ਜਾਂਦਾ ਹੈ ਅਤੇ ਬੱਚਿਆ ਦੀ ਪੜਾਈ, ਖਾਣ-ਪੀਣ, ਮੈਡੀਕਲ ਅਤੇ ਕਾਊਂਸਲਿੰਗ ਦੀ ਸੁਵਿਧਾ ਦਾ ਪ੍ਰਬੰਧ ਕੀਤਾ ਜਾਂਦਾ ਹੈ ਇਸ ਲਈ ਜੇਕਰ ਕਿਸੇ ਨੂੰ ਕੋਈ ਬੱਚਾ ਲੋੜਵੰਦ ਦਿੱਸਦਾ ਹੈ ਤਾਂ ਉਸ ਦੀ ਜਾਣਕਾਰੀ ਜਿਲ੍ਹਾ ਬਾਲ ਸੁਰੱਖਿਆ ਦਫਤਰ, ਫਾਜਿਲਕਾ ਵਿਖੇ ਦਿੱਤੀ ਜਾ ਸਕਦੀ ਹੈ। ਇਸ ਤੋ ਇਲਾਵਾ ਬੱਚਿਆ ਦੇ ਅਧਿਕਾਰਾ ਦੀ ਸੁਰੱਖਿਆ ਲਈ ਅਤੇ ਬੱਚਿਆ ਨਾਲ ਹੋ ਰਹੇ ਸ਼ੋਸ਼ਣ ਸਬੰਧੀ ਸੂਚਨਾ ਦੇਣ ਲਈ ਚਾਇਲਡ ਹੈਲਪ ਲਾਇਨ ਨੰ.1098 ਤੇ ਸੰਪਰਕ ਕੀਤਾ ਜਾ ਸਕਦਾ ਹੈ।

ਉਨ੍ਹਾ ਵੱਲੋ ਅਪੀਲ ਕੀਤੀ ਗਈ ਕਿ ਪੰਜਾਬ ਵਿਚ ਆਪਣੇ ਬੱਚਿਆ ਦੇ ਉੱਜਵਲ ਭਵਿੱਖ ਨੂੰ ਸਿਰਜਣ ਲਈ ਆਉ ਸਾਰੇ ਮਿਲਜੁਲ ਕੇ ਰੱਖਿਆ ਕਰੀਏ, ਉਨ੍ਹਾ ਨੇ ਕਿਹਾ ਕਿ ਬੱਚਿਆ ਦੇ ਹੱਥ ਵਿਚ ਭੀਖ ਦਾ ਕਟੋਰਾ ਨਹੀ ਕਿਤਾਬ ਫੜਾਉ। ਇਸ ਮੌਕੋ ਸਕੂਲਾਂ ਦੇ ਪ੍ਰਿੰਸੀਪਲਸ, ਸਕੂਲ ਅਧਿਆਪਕ ਅਤੇ ਚਾਇਲਡ ਲਾਇਨ ਦੇ ਨੁੰਮਾਇਂਦੇ ਸੋਮਾ ਰਾਣੀ ਵੀ ਸ਼ਾਮਿਲ ਸਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।