42 ਦਿਨ ਤੋਂ ਲਾਪਤਾ ਵਿਅਕਤੀ ਦੀ ਲਾਸ਼ ਮੋਰਿੰਡਾ ਨੇੜੇ ਨਹਿਰ ‘ਚੋਂ ਮਿਲੀ, ਪਰਿਵਾਰ ਵਲੋਂ ਥਾਣੇ ਅੱਗੇ ਹੰਗਾਮਾ, ASI ‘ਤੇ ਹੱਤਿਆ ਦਾ ਸ਼ੱਕ

Published on: May 29, 2025 11:31 am

ਪੰਜਾਬ


ਲੁਧਿਆਣਾ, 29 ਮਈ, ਦੇਸ਼ ਕਲਿਕ ਬਿਊਰੋ :
ਲੁਧਿਆਣਾ ਵਿੱਚ ਇੱਕ ਪਰਿਵਾਰ ਨੇ ਰਾਤ 11.30 ਵਜੇ ਦੇ ਕਰੀਬ ਮੋਤੀ ਨਗਰ ਥਾਣੇ ਦੇ ਬਾਹਰ ਹੰਗਾਮਾ ਕੀਤਾ। ਦਰਅਸਲ, ਉਸ ਪਰਿਵਾਰ ਦਾ ਇੱਕ ਮੈਂਬਰ 42 ਦਿਨ ਪਹਿਲਾਂ ਹੋਏ ਝਗੜੇ ਤੋਂ ਬਾਅਦ ਲਾਪਤਾ ਸੀ। ਉਸ ਨੌਜਵਾਨ ਦੀ ਲਾਸ਼ ਮੋਰਿੰਡਾ ਨੇੜਿਓਂ ਲੰਘਦੀ ਨਹਿਰ ਦੇ ਕੰਢੇ ਤੋਂ ਮਿਲੀ ਸੀ।
ਮੋਰਿੰਡਾ ਪੁਲਿਸ ਨੇ ਲੁਧਿਆਣਾ ਪੁਲਿਸ ਨਾਲ ਸੰਪਰਕ ਕੀਤਾ ਜਿਸ ਤੋਂ ਬਾਅਦ ਮਾਮਲੇ ਦਾ ਖੁਲਾਸਾ ਹੋਇਆ। ਮੋਰਿੰਡਾ ਪੁਲਿਸ ਵੱਲੋਂ ਪੋਸਟਮਾਰਟਮ ਤੋਂ ਬਾਅਦ ਨੌਜਵਾਨ ਦਾ ਸਸਕਾਰ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਗੁਰਜਿੰਦਰ ਸਿੰਘ ਉਰਫ਼ ਗੋਰਾ ਵਜੋਂ ਹੋਈ ਹੈ।
ਇਸ ਦੇ ਨਾਲ ਹੀ ਪੁਲਿਸ ਨੇ ਦੇਰ ਰਾਤ ਪੁੱਛਗਿੱਛ ਲਈ ਇੱਕ ਏਐਸਆਈ ਨੂੰ ਹਿਰਾਸਤ ਵਿੱਚ ਲਿਆ। ਕਿਸੇ ਵੀ ਅਧਿਕਾਰੀ ਨੇ ਹਿਰਾਸਤ ਦੀ ਪੁਸ਼ਟੀ ਨਹੀਂ ਕੀਤੀ ਪਰ ਸੀਨੀਅਰ ਪੁਲਿਸ ਅਧਿਕਾਰੀਆਂ ਅਨੁਸਾਰ, ਇਸ ਮਾਮਲੇ ਵਿੱਚ ਏਐਸਆਈ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।