ਚੰਡੀਗੜ੍ਹ: 29 ਮਈ, ਦੇਸ਼ ਕਲਿੱਕ ਬਿਓਰੋ
PBKS vs RCB Qualifier 1 ਮੈਚ ਵਿਚ ਅੱਜ ਪੰਜਾਬ ਕਿੰਗਜ਼ ਦਾ ਮੁਕਾਬਲਾ ਰਾਇਲ ਚੈਲੇਂਜਰਜ਼ ਬੈਂਗਲੁਰੂ (PBKS vs RCB) ਨਾਲ ਹੋਵੇਗਾ। ਇਹ ਮੁਕਾਬਲਾ ਮਹਾਰਾਜਾ ਯਾਦਵਿੰਦਰ ਸਿੰਘ ਇੰਟਰਨੈਸ਼ਨਲ ਸਟੇਡੀਅਮ ਮੁਲਾਂਪੁਰ ‘ਚ ਸ਼ਾਮ 7.30 ‘ਤੇ ਖੇਡਿਆ ਜਾਵੇਗਾ। ਦੋਵੇਂ ਟੀਮਾਂ ਨੇ ਇਸ ਸੀਜ਼ਨ ਵਿੱਚ ਪਹਿਲੀ ਵਾਰ ਪਲੇਆਫ ਮੈਚਾਂ ਵਿੱਚ ਸਾਹਮਣਾ ਕਰਨਾ ਹੈ। ਕਿਉਂਕਿ ਪਹਿਲਾਂ ਕਦੇ ਵੀ ਇਹਨਾ ਨੇ ਪਲੇਆਫ ਵਿੱਚ ਮੁਕਾਬਲਾ ਨਹੀਂ ਕੀਤਾ। ਸਾਰੇ ਸੀਜ਼ਨ ਵਿੱਚ ਦੋਵੇਂ ਟੀਮਾਂ ਤੀਜੀ ਵਾਰ ਆਹਮੋ- ਸਾਹਮਣੇ ਹੋਣਗੀਆਂ। ਜਿੱਥੇ ਪਹਿਲਾਂ ਖੇਡੇ ਗਏ ਦੋ ਮੈਚਾਂ ਵਿੱਚ ਦੋਹਾਂ ਨੇ ਇੱਕ-ਇੱਕ ਜਿੱਤ ਹਾਸਲ ਕੀਤੀ ਹੈ। ਇਸ ਮੈਚ ਨੂੰ ਦੇਖਣ ਵਾਲਿਆਂ ਨੂੰ ਇੱਕ ਜਬਰਦਸਤ ਅਤੇ ਦਿਲਚਸਪ ਮੁਕਾਬਲੇ ਦੀ ਉਮੀਦ ਹੈ।
PBKS ਨੇ ਸੋਮਵਾਰ ਨੂੰ ਮੁੰਬਈ ਇੰਡੀਅਨਜ਼ (MI) ਨੂੰ ਹਰਾ ਕੇ ਚੋਟੀ ਦੇ ਦੋ ਸਥਾਨ ਹਾਸਲ ਕੀਤੇ, ਇਸ ਤੋਂ ਪਹਿਲਾਂ ਕਿ RCB ਮੰਗਲਵਾਰ ਨੂੰ IPL 2025 ਦੇ ਆਖਰੀ ਲੀਗ ਮੈਚ ਵਿੱਚ ਲਖਨਊ ਸੁਪਰ ਜਾਇੰਟਸ (LSG) ‘ਤੇ ਸ਼ਾਨਦਾਰ ਜਿੱਤ ਦਰਜ ਕਰਕੇ ਉਨ੍ਹਾਂ ਨਾਲ ਜੁੜ ਗਿਆ। ਦੋਵੇਂ ਟੀਮਾਂ 14 ਮੈਚਾਂ ਵਿੱਚੋਂ 21 ਅੰਕਾਂ ਨਾਲ ਇਸ ਮੁਕਾਮ ‘ਤੇ ਪਹੁੰਚੀਆਂ ਹਨ।, PBKS ਬਿਹਤਰ ਰਨ-ਰੇਟ ਦੇ ਕਾਰਨ ਸਿਖਰ ‘ਤੇ ਰਹੀ।

IPL Qualifier-1 ਪੰਜਾਬ ਕਿੰਗਜ਼ ਤੇ ਬੈਂਗਲੁਰੂ ਦੀਆਂ ਟੀਮਾਂ ਵਿਚਕਾਰ ਮੈਚ ਮੋਹਾਲੀ ‘ਚ ਅੱਜ
Published on: May 29, 2025 1:05 pm