ਬਠਿੰਡਾ, 30 ਮਈ, ਦੇਸ਼ ਕਲਿੱਕ ਬਿਓਰੋ :
ਬਠਿੰਡਾ ਤੋਂ ਤਲਵੰਡੀ ਸਾਬੋ ਰੋਡ ਉਤੇ ਇਕ ਗੰਦੇ ਨਾਲੇ ਵਿੱਚ ਟਰਾਲਾ ਡਿੱਗਣ ਕਾਰਨ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਇਕ ਦੀ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਅੱਜ ਪਿੰਡ ਜੀਵਨ ਸਿੰਘ ਵਾਲਾ ਦੇ ਨਜ਼ਦੀਕ ਗੰਦੇ ਨਾਲੇ ਵਿੱਚ ਸੀਮਿੰਟ ਦਾ ਭਰਿਆ ਟਰੱਕ ਡਿੱਗ ਗਿਆ। ਨਾਲੇ ਵਿੱਚ ਟਰੱਕ ਡਿੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਸੀਮਿੰਟ ਦਾ ਭਰਿਆ ਟਰਾਲਾ ਬਠਿੰਡਾ ਤੋਂ ਤਲਵੰਡੀ ਸਾਬੋ ਰੋਡ ਉਤੇ ਜਾ ਰਿਹਾ ਸੀ, ਜਦੋਂ ਨਾਲੇ ਕੋਲ ਪਹੁੰਚਿਆ ਤਾਂ ਟਰਾਲਾ ਨਾਲੇ ਵਿੱਚ ਡਿੱਗ ਗਿਆ। ਟਰਾਲੇ ਵਿੱਚ ਸਵਾਰ ਵਿਅਕਤੀ ਦੀ ਮੌਤ ਹੋ ਗਈ, ਜਿਸ ਦੀ ਪਹਿਚਾਣ ਸਾਗਰ ਵਜੋਂ ਹੋਈ ਹੈ। ਇਸ ਘਟਨਾ ਦਾ ਪਤਾ ਚਲਦਿਆਂ ਨਜ਼ਦੀਕੀ ਲੋਕ ਬਚਾਅ ਕੰਮ ਲਈ ਜੁੱਟ ਗਏ। ਘਟਨਾ ਦਾ ਪਤਾ ਚਲਦਿਆਂ ਪੁਲਿਸ ਵੀ ਮੌਕੇ ਉਤੇ ਪਹੁੰਚ ਗਈ।
ਇੱਥੇ ਇਹ ਵੀ ਵਰਨਣਯੋਗ ਹੈ ਕਿ ਕੁਝ ਸਮਾਂ ਪਹਿਲਾਂ ਇਕ ਸਵਾਰੀਆਂ ਨਾਲ ਭਰੀ ਬੱਸ ਵੀ ਇਸ ਗੰਦੇ ਨਾਲੇ ਵਿੱਚ ਡਿੱਗ ਗਈ ਸੀ, ਜਿਸ ਵਿੱਚ ਲੋਕਾਂ ਦੀ ਜਾਨ ਚਲੀ ਗਈ ਸੀ। ਅੱਜ ਇਹ ਹਾਦਸਾ ਵਾਪਰਿਆ ਹੈ।