ਪੰਜਾਬ ’ਚ ਦਿਨ ਦਿਹਾੜੇ ਲੁੱਟੀ ਬੈਂਕ, ਲੱਖਾਂ ਰੁਪਏ ਲੈ ਕੇ ਹੋਏ ਫਰਾਰ

Published on: May 30, 2025 8:05 pm

ਪੰਜਾਬ

ਕਪੂਰਥਲਾ, 30 ਮਈ, ਦੇਸ਼ ਕਲਿੱਕ ਬਿਓਰੋ :

ਪੰਜਾਬ ਵਿੱਚ ਦਿਨ ਦਿਹਾੜੇ ਬੈਂਕ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਤਿੰਨ ਬਦਮਾਸ਼ ਪਿਸਤੌਲ ਦੀ ਨੋਕ ਉਤੇ ਬੈਂਕ ਵਿੱਚ ਲੱਖਾਂ ਰੁਪਏ ਲੁੱਟ ਕੇ ਫਰਾਰ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਫਗਵਾੜਾ-ਹੁਸ਼ਿਆਰਪੁਰ ਹਾਈਵੇ ਉਤੇ ਸਥਿਤੀ ਐਚਡੀਐਫਸੀ ਬੈਂਕ ਵਿੱਚ ਤਿੰਨ ਲੁਟੇਰੇ ਕਾਰ ਉਤੇ ਸਵਾਰ ਹੋ ਕੇ ਆਏ। ਲੁਟੇਰਿਆਂ ਨੇ ਪਿਸਤੌਲ ਦੀ ਨੋਕ ਉਤੇ ਮੁਲਾਜ਼ਮਾਂ ਨੂੰ ਪੈਸੇ ਕੱਢਣ ਲਈ ਕਿਹਾ।

ਇਸ ਘਟਨਾ ਦਾ ਪਤਾ ਚਲਦਿਆ ਤੁਰੰਤ ਪੁਲਿਸ ਦੇ ਵੱਡੇ ਅਧਿਕਾਰੀ ਮੌਕੇ ਉਤੇ ਪਹੁੰਚ ਗਈ। ਐਸਪੀ ਨੇ ਦੱਸਿਆ ਕਿ ਲੁੱਟ ਦੀ ਸੂਚਨਾ ਮਿਲੀ ਹੈ। ਪੁਲਿਸ ਵੱਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।