ਬੱਸ ਅੱਡਾ ਸੰਘਰਸ਼ ਕਮੇਟੀ ਨੇ ਕੀਤਾ ਪ੍ਰਦਰਸ਼ਨ, ਵੰਡੀ ਪ੍ਰਚਾਰ ਸਮੱਗਰੀ

Published on: May 30, 2025 8:48 pm

Punjab

ਬਠਿੰਡਾ: 30 ਮਈ, ਦੇਸ਼ ਕਲਿੱਕ ਬਿਓਰੋ

ਬੱਸ ਅੱਡਾ ਬਚਾਉਣ ਲਈ 24 ਅਪ੍ਰੈਲ ਤੋਂ ਅੰਬੇਡਕਰ ਪਾਰਕ ਵਿੱਚ ਚੱਲ ਰਹੇ ਸੰਘਰਸ਼ ਦੇ ਤਹਿਤ ਲੋਕਾਂ ਨੂੰ ਜਾਗਰੂਕ ਕਰਨ ਲਈ ਸੰਘਰਸ਼ ਕਮੇਟੀ ਵੱਲੋਂ ਬੱਸ ਅੱਡੇ ਦੇ ਮੁੱਖ ਗੇਟ ‘ਤੇ ਪੂਰੀ ਟੀਮ ਨੇ ਹੱਥਾਂ ਵਿੱਚ ਬੈਨਰ ਫੜ ਕੇ ਪ੍ਰਦਰਸ਼ਨ ਕੀਤਾ। ਇਸ ਦੌਰਾਨ ਬੱਸ ਅੱਡੇ ਵਿੱਚ ਆਉਣ-ਜਾਣ ਵਾਲੇ ਲੋਕਾਂ ਨੂੰ ਬੱਸ ਅੱਡਾ ਬਦਲਣ ਦੇ ਨੁਕਸਾਨ ਦੱਸਣ ਵਾਲੀ ਪ੍ਰਚਾਰ ਸਮੱਗਰੀ ਵੰਡ ਕੇ ਜਾਗਰੂਕ ਕੀਤਾ ਗਿਆ। ਇਸ ਨਾਲ ਹੀ ਲੋਕਾਂ ਨੇ ਬੱਸ ਅੱਡਾ ਮੌਜੂਦਾ ਥਾਂ ‘ਤੇ ਹੀ ਬਣੇ ਰਹਿਣ ਦੀ ਸਹਿਮਤੀ ਦਿੱਤੀ। ਕਮੇਟੀ ਦੇ ਆਗੂ ਬਲਤੇਜ ਵਾਂਦਰ ਅਤੇ ਕੌਂਸਲਰ ਸੰਦੀਪ ਬਾਬੀ ਨੇ ਕਿਹਾ ਕਿ ਬੱਸ ਅੱਡਾ ਲੋਕਾਂ ਲਈ ਸਹੂਲਤ ਦਾ ਮੁੱਖ ਕੇਂਦਰ ਹੈ। ਜੇਕਰ ਇਹ ਬਦਲਿਆ ਗਿਆ ਤਾਂ ਆਮ ਲੋਕਾਂ ਦੀ ਜ਼ਿੰਦਗੀ ਪ੍ਰਭਾਵਿਤ ਹੋਵੇਗੀ ਤੇ ਉਹਨਾਂ ਦੀ ਜੇਬ ‘ਤੇ ਵਾਧੂ ਭਾਰ ਪਵੇਗਾ, ਜੋ ਕਿ ਆਮ ਜਨਤਾ ਦੀ ਲੁੱਟ ਸਾਬਤ ਹੋਵੇਗੀ। ਇਸ ਲਈ ਬੱਸ ਅੱਡਾ ਬਦਲਣ ਦੀ ਬਜਾਏ ਇਸੇ ਥਾਂ ਤੇ ਬਹੁਮੰਜ਼ਿਲਾ ਇਮਾਰਤ ਬਣਾਕੇ ਵਿਕਸਤ ਕੀਤਾ ਜਾਵੇ ।ਕੌਂਸਲਰ ਕਵਲਜੀਤ ਭੰਗੂ ਅਤੇ ਅਰਸ਼ਵੀਰ ਸਿੰਘ ਨੇ ਕਿਹਾ ਕਿ ਸਰਕਾਰ ਨੂੰ ਲੋਕ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਹੈ ਅਤੇ ਲੋਕਾਂ ਦਾ ਸਾਥ ਦੇਣਾ ਚਾਹੀਦਾ ਹੈ। ਸੰਘਰਸ਼ ਕਮੇਟੀ ਦੇ ਮੀਡੀਆ ਕੋਆਰਡੀਨੇਟਰ ਸੰਦੀਪ ਅਗਰਵਾਲ ਨੇ ਕਿਹਾ ਕਿ ਇੱਕ ਮਹੀਨੇ ਤੋਂ ਵੱਧ ਸੰਘਰਸ਼ ਹੋ ਜਾਣ ਦੇ ਬਾਵਜੂਦ ਵੀ ਪ੍ਰਸ਼ਾਸਨ ਨੇ ਹਜੇ ਤਕ ਬੱਸ ਅੱਡਾ ਬਦਲਣ ਦਾ ਫੈਸਲਾ ਨਹੀਂ ਬਦਲਿਆ ਹੈ, ਜੋ ਕਿ ਕਿਸੇ ਰਾਜਨੀਤਿਕ ਮੰਤਵ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਪ੍ਰਸ਼ਾਸਨ ਅਤੇ ਸਰਕਾਰ ਲੋਕਾਂ ਦੀ ਆਵਾਜ਼ ਸੁਣ ਕੇ ਜਲਦੀ ਫੈਸਲਾ ਲੈਣ। ਅੰਬੇਡਕਰ ਪਾਰਕ ਵਿੱਚ ਚੱਲ ਰਹੇ ਧਰਨੇ ਵਿੱਚ ਸ਼ੁੱਕਰਵਾਰ ਨੂੰ ਮੈਡੀਕਲ ਪ੍ਰੈਕਟੀਸ਼ਨਰ 295 ਦੀ ਪੂਰੀ ਟੀਮ ਪਹੁੰਚੀ ਅਤੇ ਆਪਣੀ ਸਹਿਮਤੀ ਜਤਾਉਂਦੇ ਹੋਏ ਕਿਹਾ ਕਿ ਉਹਨਾਂ ਦੀ ਜਥੇਬੰਦੀ ਘਰ ਘਰ ਇਸ ਲਹਿਰ ਨੂੰ ਪਹੁੰਚਾਵੇਗੀ। ਤਾਂ ਜੋ ਹਰ ਕੋਈ ਜਾਗਰੂਕ ਹੋ ਕੇ ਇਸ ਅੱਡੇ ਨੂੰ ਬਦਲਣ ਦੇ ਵਿਰੋਧ ਚ ਅਵਾਜ ਬੁਲੰਦ ਕਰ ਸਕੇ

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।