ਗਾਜਾ, 30 ਮਈ, ਦੇਸ਼ ਕਲਿਕ ਬਿਊਰੋ :
ਸੰਯੁਕਤ ਰਾਸ਼ਟਰ ਵਿੱਚ ਗਾਜ਼ਾ ਦੇ ਬੱਚਿਆਂ ਦੀ ਹਾਲਤ ਦੱਸਦਿਆਂ ਫਲਸਤੀਨੀ ਰਾਜਦੂਤ ਰਿਆਦ ਮਨਸੂਰ (Riyadh Mansour) ਭੂਬਾਂ
ਮਾਰ ਕੇ ਰੋ ਪਏ। ਉਨ੍ਹਾਂ ਨੇ ਲੋਕਾਂ ਨੂੰ ਗਾਜ਼ਾ ਦੇ ਵਿਗੜਦੇ ਹਾਲਾਤਾਂ ਬਾਰੇ ਦੱਸਿਆ।
Riyadh Mansour ਨੇ ਕਿਹਾ- ਬਹੁਤ ਸਾਰੇ ਬੱਚੇ ਭੁੱਖ ਨਾਲ ਮਰ ਰਹੇ ਹਨ। ਔਰਤਾਂ ਆਪਣੇ ਬੇਜਾਨ ਬੱਚਿਆਂ ਨੂੰ ਜੱਫੀ ਪਾ ਰਹੀਆਂ ਹਨ, ਉਨ੍ਹਾਂ ਦੇ ਵਾਲਾਂ ਨੂੰ ਸਹਿਲਾ ਰਹੀਆਂ ਹਨ, ਉਨ੍ਹਾਂ ਨਾਲ ਗੱਲਾਂ ਕਰ ਰਹੀਆਂ ਹਨ, ਉਨ੍ਹਾਂ ਤੋਂ ਮੁਆਫ਼ੀ ਮੰਗ ਰਹੀਆਂ ਹਨ। ਇਹ ਸਭ ਦੇਖ ਕੇ ਦੁੱਖ ਹੁੰਦਾ ਹੈ। ਕੋਈ ਅਜਿਹਾ ਕਿਵੇਂ ਕਰ ਸਕਦਾ ਹੈ? ਇਹ ਕਹਿੰਦੇ ਹੋਏ ਉਹ ਜਾਰ ਜਾਰ ਰੋ ਪਏ।
ਮਨਸੂਰ ਨੇ ਅੱਗੇ ਕਿਹਾ- ਕੋਈ ਵੀ ਆਮ ਆਦਮੀ ਫਲਸਤੀਨੀਆਂ ਦੀ ਇਸ ਹਾਲਤ ਨੂੰ ਬਰਦਾਸ਼ਤ ਨਹੀਂ ਕਰ ਸਕਦਾ। ਅੱਗ ਅਤੇ ਭੁੱਖ ਫਲਸਤੀਨੀ ਬੱਚਿਆਂ ਨੂੰ ਨਿਗਲ ਰਹੀ ਹੈ।
ਉਨ੍ਹਾਂ ਕਿਹਾ- ਕੋਈ ਵੀ ਕਾਰਨ ਫਲਸਤੀਨੀਆਂ ‘ਤੇ ਹਮਲੇ ਨੂੰ ਜਾਇਜ਼ ਨਹੀਂ ਠਹਿਰਾ ਸਕਦਾ। ਅਸੀਂ ਵੀ ਇਨਸਾਨ ਹਾਂ। ਸਾਨੂੰ ਆਪਣੇ ਦੇਸ਼ ‘ਤੇ ਮਾਣ ਹੈ। ਸਾਨੂੰ ਸਾਰਿਆਂ ਵਾਂਗ ਹੀ ਸਤਿਕਾਰ ਮਿਲਣਾ ਚਾਹੀਦਾ ਹੈ।