ਭਲਕੇ ਤੋਂ ਕਈ ਚੀਜ਼ਾਂ ਵਿਚ ਹੋਵੇਗਾ ਬਦਲਾਅ

ਰਾਸ਼ਟਰੀ

ਚੰਡੀਗੜ੍ਹ, 31 ਮਈ, ਦੇਸ਼ ਕਲਿੱਕ ਬਿਓਰੋ :

ਭਲਕੇ ਐਤਵਾਰ ਨੂੰ ਨਵਾਂ ਮਹੀਨਾ 1 ਜੂਨ ਸ਼ੁਰੂ ਹੋ ਜਾਵੇਗਾ। ਨਵਾਂ ਮਹੀਨਾ ਸ਼ੁਰੂ ਹੁੰਦੇ ਹੀ ਕਈ ਤਰ੍ਹਾਂ ਦੇ ਬਦਲਾਅ ਹੁੰਦੇ ਹਨ ਜਿੰਨਾਂ ਨਾਲ ਆਮ ਮਨੁੱਖ ਉਤੇ ਸਿੱਧਾ ਪ੍ਰਭਾਵ ਪੈਂਦਾ ਹੈ। ਇਹ ਬਦਲਣ ਨਾਲ ਸਿੱਧਾ ਜੇਬ ਉਤੇ ਅਸਰ ਪੈਂਦਾ ਹੈ।

EPFO

ਭਾਰਤ ਸਰਕਾਰ ਦੇ ਕਿਰਤ ਤੇ ਰੁਜ਼ਗਾਰ ਵਿਭਾਗ ਅਧੀਨ ਆਉਣ ਵਾਲੇ ਈਪੀਐਫਓ ਵਿੱਚ 1 ਜੂਨ ਤੋਂ ਵੱਡਾ ਬਦਲਾਅ ਹੋ ਸਕਦਾ ਹੈ। ਸਰਕਾਰ 1 ਜੂਨ ਨੂੰ ਈਪੀਐਫਓ 3.0 ਲਾਂਚ ਕਰ ਸਕਦੀ ਹੈ। ਈਪੀਐਫਓ 3.0 ਦੇ ਤਹਿਤ ਈਪੀਐਫਓ ਦੇ ਅਧੀਨ ਆਉਣ ਵਾਲੇ ਕਰੋੜਾਂ ਕਰਮਚਾਰੀ ਸਿੱਧੇ ਏਟੀਅੇਮ ਦੀ ਮਦਦ ਨਾਲ ਪੀਐਫ ਖਾਤੇ ਵਿਚੋਂ ਕਢਵਾ ਸਕਣਗੇ।

LPG

ਆਇਲ ਮਾਰਕੀਟਿੰਗ ਕੰਪਨੀਆਂ ਹਰ ਮਹੀਨੇ ਦੀ ਪਹਿਲੀ ਤਾਰੀਕ ਨੂੰ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਬਦਲਾਅ ਕਰਦੀਆਂ ਹਨ। 1 ਜੂਨ ਨੂੰ ਰਸੋਈ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਬਦਲਾਅ ਹੋ ਸਕਦਾ ਹੈ।

CNG, PNG, ATF

ਰਸੋਈ ਗੈਸ ਦੀ ਤਰ੍ਹਾਂ ਹਰ ਮਹੀਨੇ ਪਹਿਲੀ ਤਾਰੀਕ ਨੂੰ ਪੀਐਨਜੀ ਅਤੇ ਏਟੀਐਫ ਦੀਆਂ ਕੀਮਤਾਂ ਵਿਚ ਵੀ ਸੋਧ ਕੀਤਾ ਜਾਵੇਗਾ।

ਕ੍ਰੇਡਿਟ ਕਾਰਡ ਕੋਟਕ ਮਹਿੰਦਰਾ ਬੈਂਕ ਆਪਣੇ ਕਝ ਚੁਣੀਂਦੇ ਕ੍ਰੇਡਿਟ ਕਾਰਡ ਉਤੇ ਇਕ ਤੈਅ ਲਿਮਿਟ ਦੇ ਬਾਅਦ ਪੈਟਰੋਲ, ਡੀਜ਼ਲ ਅਤੇ ਸੀਐਨਜੀ ਖਰੀਦ ਉਤੇ 1 ਫੀਸਦੀ ਦਾ ਨਵਾਂ ਚਾਰਜ ਵਸੂਲੇਗਾ। ਬੈਂਕ ਨੇ ਅਲੱਗ ਅਲੱਗ ਕਾਰਡ ਲਈ 35000 ਰੁਪਏ ਅਤੇ 50000 ਰੁਪਏ ਦੀ ਲਿਮਿਟ ਤੈਅ ਕੀਤੀ ਹੈ। ਜੇਕਰ ਕੋਈ ਗ੍ਰਾਹਕ ਇਕ ਬਿਲਿੰਗ ਸਾਈਕਲ ਵਿੱਚ ਇਸ ਲਿਮਿਟ ਦੇ ਅੱਗੇ ਖਰੀਦਾਰੀ ਕਰਦਾ ਹੈ ਤਾਂ ਉਸ ਨੂੰ 1 ਫੀਸਦੀ ਫੀਸ ਦੇਣੀ ਪਵੇਗੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।