ਬਠਿੰਡਾ: 31 ਮਈ, ਦੇਸ਼ ਕਲਿੱਕ ਬਿਓਰੋ
ਬਠਿੰਡਾ ਸ਼ਹਿਰ ਦੇ ਮੌਜੂਦਾ ਬੱਸ ਅੱਡੇ ਨੂੰ ਮਲੋਟ ਰੋਡ ਸੱਤ ਕਿਲੋਮੀਟਰ ਦੂਰ ਬਾਹਰ ਸ਼ਿਫਟ ਕਰਨ ਵਿਰੁੱਧ ਚੱਲ ਰਹੇ ਸੰਘਰਸ਼ ਨੇ ਅੱਜ ਇੱਕ ਨਵਾਂ ਰੂਪ ਧਾਰ ਲਿਆ ਜਦੋਂ ਪਿਛਲੇ ਸਵਾ ਮਹੀਨੇ ਤੋਂ ਡੀਸੀ ਦਫਤਰ ਮੂਹਰੇ ਅੰਬੇਦਕਰ ਪਾਰਕ ਵਿੱਚ ਜਲ ਰਹੇ ਧਰਨੇ ਵਿੱਚ ਆ ਕੇ ਜਮਹੂਰੀ ਅਧਿਕਾਰ ਸਭਾ ਦੀ ਸਮੁੱਚੀ ਟੀਮ ਨੇ ਸੰਘਰਸ਼ ਕਮੇਟੀ ਦੇ ਸਾਥੀਆਂ ਨਾਲ ਮਿਲ ਕੇ ਸੰਘਰਸ਼ ਦੀ ਹਮਾਇਤ ਵਿੱਚ ਖੜਨ ਦਾ ਐਲਾਨ ਕਰਦਿਆ, ਤੱਥਾਂ ਤੇ ਦਲੀਲਾਂ ਤੇ ਅਧਾਰਤ ਤਿਆਰ ਕੀਤਾ। ਇੱਕ ਲੀਫਲੈਟ ਪ੍ਰਕਾਸ਼ਤ ਕਰਵਾ ਕੇ ਲਿਆਂਦਾ ਅਤੇ ਉਸ ਨੂੰ ਬਕਾਇਦਾ ਅੱਜ ਇੱਥੇ ਰਿਲੀਜ਼ ਕੀਤਾ ਗਿਆ l ਸਭਾ ਦੇ ਜ਼ਿਲ੍ਹਾ ਪ੍ਰਧਾਨ ਪ੍ਰਿੰਸੀਪਲ ਬੱਗਾ ਸਿੰਘ ਮੀਤ ਪ੍ਰਧਾਨ ਪ੍ਰਿੰਸੀਪਲ ਰਣਜੀਤ ਸਿੰਘ ਸੂਬਾ ਸਕੱਤਰ ਪ੍ਰਤਿਪਾਲ ਸਿੰਘ ਵਿਤ ਸਕੱਤਰ ਸੰਤੋਖ ਸਿੰਘ ਮੱਲਣ,ਜਿਲ੍ਹਾ ਕਮੇਟੀ ਮੈਂਬਰ ਸਿਕੰਦਰ ਸਿੰਘ ਧਾਲੀਵਾਲ, ਗੁਰਚਰਨ ਖੇਮੋਆਣਾ,ਰੇਖਾ ਰਾਣੀ ਮਨਦੀਪ ਕੌਰ, ਡਾਕਟਰ ਸਰਦੂਲ ਸਿੰਘ ਗਰੇਵਾਲ ਤੇ ਤਰਸੇਮ ਦੀ ਮੌਜੂਦਗੀ ਵਿੱਚ ਪ੍ਰੈੱਸ ਸਕੱਤਰ ਡਾ ਅਜੀਤਪਾਲ ਸਿੰਘ ਨੇ ਕਿਹਾ ਕਿ ਬੱਸ ਅੱਡੇ ਸਬੰਧੀ ਜਮਹੂਰੀ ਅਧਿਕਾਰ ਸਭਾ ਨੇ ਆਪਣੀ ਸਮੁੱਚੀ ਖੋਜ ਕਰਕੇ ਦਲੀਲਾਂ ਤਿਆਰ ਕੀਤੀਆਂ ਹਨ ਅਤੇ ਤੱਥਾਂ ਨੂੰ ਇਸ ਲੀਫਲਿਟ ਵਿੱਚ ਪੇਸ਼ ਕੀਤਾ ਹੈ। ਸਭਾ ਅਨੁਸਾਰ ਮੌਜੂਦਾ ਬੱਸ ਅੱਡਾ ਢੁਕਵੀਂ ਜਗਹਾ ਤੇ 14.7 ਏਕੜ ਵਿੱਚ ਸਥਿਤ ਹੈ l ਇਹ ਬਸ ਅੱਡਾ ਫੋਰ ਲੇਨ ਸੜਕਾਂ ਨਾਲ ਜੁੜਿਆ ਹੋਇਆ ਹੈ ਟਰੈਫਿਕ ਦੀ ਸਮੱਸਿਆ ਬੱਸਾਂ ਕਰਕੇ ਨਹੀਂ ਹੈ ਬਲਕਿ ਟਰੈਫਿਕ ਨਾ ਕੰਟਰੋਲ ਕੀਤੇ ਜਾਣਾ ਇਸ ਦਾ ਮੁੱਖ ਕਾਰਨ ਹੈ l ਬੱਸ ਅੱਡੇ ਦਾ ਵਿਕਾਸ ਨਾਲ ਕੋਈ ਸਬੰਧ ਨਹੀਂ ਬਠਿੰਡੇ ਸ਼ਹਿਰ ਦਾ ਵਿਕਾਸ ਬੱਸ ਅੱਡੇ ਨੂੰ ਕਿਤੇ ਸ਼ਿਫਟ ਕੀਤੇ ਜਾਣ ਤੋਂ ਬਿਨਾਂ ਵੀ ਹੁੰਦਾ ਰਹੇਗਾ l ਬਸ ਅੱਡਾ ਲੋਕਾਂ ਦੀ ਸਹੂਲਤ ਵਾਲੇ ਸਾਰੇ ਅਦਾਰਿਆਂ ਬਾਜ਼ਾਰ ਰੇਲਵੇ ਸਟੇਸ਼ਨ ਰਜਿੰਦਰਾ ਕਾਲਜ, ਹਸਪਤਾਲਾਂ ਸਕੂਲ ਬੈਂਕ ਕਚਹਿਰੀਆਂ ਡੀਸੀ ਦਫਤਰ ਪੁਲਿਸ ਹੈੱਡਕੁਆਟਰ, ਆਈਟੀਆਈ ਪਟਵਾਰਖਾਨਾ,ਡਾਕਖਾਨਾ, ਤਹਿਸੀਲ ਤੇ ਪਾਸਪੋਰਟ ਦਫਤਰ ਦੇ ਨਜਦੀਕ ਹੈ l ਬਸ ਅੱਡਾ ਮਲੋਟ ਰੋਡ ਤੇ ਸ਼ਿਫਟ ਕਰਨ ਨਾਲ ਸਵਾਰੀਆਂ ਨੂੰ ਅੱਡੇ ਤੋਂ ਸ਼ਹਿਰ ਵੱਲ ਆਉਣ ਲਈ ਵਾਧੂ ਪੈਸੇ ਖਰਚ ਕਰਨੇ ਪੈਣਗੇ ਅਤੇ ਸਮੇਂ ਦੀ ਬਰਬਾਦੀ ਹੋਵੇਗੀ ਬਾਜ਼ਾਰ ਤੋਂ ਚੀਜ਼ਾਂ ਖਰੀਦਣਾ ਲਈ ਲੋਕਾਂ ਨੂੰ ਫਿਰ ਸ਼ਹਿਰ ਹੀ ਆਉਣਾ ਪੈਣਾ ਹੈ ਰੇਲਵੇ ਸਟੇਸ਼ਨ ਤੱਕ ਵੀ ਆਉਣ ਲਈ ਸਪੈਸ਼ਲ ਸਾਧਨ ਦੀ ਲੋੜ ਪਿਆ ਕਰੇਗੀ l ਬਸ ਅੱਡਾ ਬਾਹਰ ਲੈ ਕੇ ਜਾਣਾ ਕੁਝ ਕੁ ਪ੍ਰੋਪਰਟੀ ਡੀਲਰਾਂ ਅਤੇ ਭੋਇੰ ਮਾਫੀਆ ਦੀ ਲੋੜ ਵਿੱਚੋਂ ਨਿਕਲੀ ਹੋਈ ਸਕੀਮ ਹੈ ਲੋਕਾਂ ਦਾ ਇਸ ਨਾਲ ਨੇੜਦਾ ਵੀ ਵਾਸਤਾ ਨਹੀਂ ਹੈ ਬਲਕਿ ਇਸ ਨਾਲ ਲੋਕਾਂ ਦਾ ਵੱਡਾ ਭਾਰੀ ਨੁਕਸਾਨ ਹੋ ਜਾਵੇਗਾ l ਸਭਾ ਇਸ ਸਬੰਧੀ ਡਿਪਟੀ ਕਮਿਸ਼ਨਰ ਨੂੰ ਮਿਲੇਗੀ ਅਤੇ ਮੰਗ ਕਰੇਗੀ ਕਿ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਜਮਹੂਰੀ ਅਧਿਕਾਰ ਸਭਾ ਦੀਆਂ ਦਲੀਲਾਂ ਨੂੰ ਵਿਚਾਰਿਆ ਜਾਵੇ ਅਤੇ ਉਹਨਾਂ ਨੂੰ ਸੁਣਵਾਈ ਦਾ ਮੌਕਾ ਦਿੱਤਾ ਜਾਵੇ l ਸਭਾ ਲੀਫਲੇਟ ਰਾਹੀਂ ਲੋਕਾਂ ਤੱਕ ਪਹੁੰਚ ਕਰਕੇ ਉਹਨਾਂ ਦੀਆਂ ਮੀਟਿੰਗਾਂ ਕਰੋਗੀ ਪਿੰਡਾਂ ਦੀਆਂ ਪੰਚਾਇਤਾਂ ਨੂੰ ਇਸ ਬਾਰੇ ਸਹਿਮਤ ਕਰੇਗੀ ਤੇ ਉਹਨਾਂ ਦੇ ਮਤੇ ਪਾਸ ਕਰਵਾ ਕੇ ਲਿਆਵੇਗੀ l ਲੀਫਲੈਟ ਰਿਲੀਜ਼ ਕਰਦੇ ਸਮੇਂ ਸੰਘਰਸ਼ ਕਮੇਟੀ ਦੇ ਪ੍ਰਧਾਨ ਬਲਤੇਜ ਸਿੰਘ ਵਾਂਡਰ ਕੌਂਸਲਰ ਸੰਦੀਪ ਕੁਮਾਰ ਬੌਬੀ, ਮੀਡੀਆ ਇੰਚਾਰਜ ਸੰਦੀਪ ਗਰਵਾਲ ਕੌਂਸਲਰ ਭੰਗੂ ਸਾਹਿਬ, ਹੋਰ ਪਤਵੰਤੇ ਸੱਜਣ ਵਪਾਰੀ ਸੰਗਠਨ ਹਾਜ਼ਰ ਸਨ l ਸਭਾ ਨੇ ਮੰਗ ਕੀਤੀ ਕਿ ਸ਼ਹਿਰ ਦੇ ਵਿਕਾਸ ਦੀਆਂ ਸਕੀਮਾਂ ਬਣਾਉਣ ਵੇਲੇ ਲੋਕਾਂ ਤੋਂ ਪਹਿਲਾਂ ਰਾਇ ਇਕੱਠੇ ਕਰਨੀ ਚਾਹੀਦੀ ਹੈ। ਅਤੇ ਅੱਡੇ ਸਬੰਧੀ ਵੀ ਇਹੀ ਪਹੁੰਚ ਬਣਾਉਣ ਦੀ ਲੋੜ ਹੈ।
ਜਾਰੀ ਕਰਤਾ ਡਾਕਟਰ ਅਜੀਤਪਾਲ ਸਿੰਘ ਪ੍ਰੈਸ ਸਕੱਤਰ
98156 29301