IPL-2025 : ਨਿਊ ਚੰਡੀਗੜ੍ਹ ਦੇ ਯਾਦਵਿੰਦਰਾ ਸਟੇਡੀਅਮ ‘ਚ MI ਨੇ GT ਨੂੰ ਹਰਾਇਆ
ਭਲਕੇ ਮੁੰਬਈ ਦਾ ਅਹਿਮਦਾਬਾਦ ਵਿਖੇ ਪੰਜਾਬ ਨਾਲ ਹੋਵੇਗਾ ਮੈਚ
ਮੋਹਾਲੀ, 31 ਮਈ, ਦੇਸ਼ ਕਲਿਕ ਬਿਊਰੋ :
ਨਿਊ ਚੰਡੀਗੜ੍ਹ ਦੇ ਯਾਦਵਿੰਦਰਾ ਸਟੇਡੀਅਮ ਵਿੱਚ ਹੋਏ IPL-2025 ਐਲੀਮੀਨੇਟਰ ਮੈਚ ਵਿੱਚ ਮੁੰਬਈ ਇੰਡੀਅਨਜ਼ (MI) ਨੇ ਗੁਜਰਾਤ ਟਾਈਟਨਸ (GT) ਨੂੰ ਹਰਾਇਆ। ਮੁੰਬਈ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 229 ਦੌੜਾਂ ਦਾ ਟੀਚਾ ਦਿੱਤਾ। ਰੋਹਿਤ ਸ਼ਰਮਾ ਨੇ ਸਭ ਤੋਂ ਵੱਧ 81 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਗੁਜਰਾਤ GT ਦੀ ਟੀਮ ਸਿਰਫ਼ 208 ਦੌੜਾਂ ਹੀ ਬਣਾ ਸਕੀ। ਟੀਮ ਦੇ ਕਪਤਾਨ ਸ਼ੁਭਮਨ ਗਿੱਲ ਪਹਿਲੇ ਹੀ ਓਵਰ ਵਿੱਚ ਆਊਟ ਹੋ ਗਏ। ਗੁਜਰਾਤ ਲਈ ਸਾਈ ਸੁਦਰਸ਼ਨ ਨੇ ਸਭ ਤੋਂ ਵੱਧ 80 ਦੌੜਾਂ ਬਣਾਈਆਂ।
ਹੁਣ 1 ਜੂਨ ਨੂੰ ਮੁੰਬਈ MI ਦਾ ਅਹਿਮਦਾਬਾਦ ਵਿੱਚ ਪੰਜਾਬ PBKS ਨਾਲ ਮੈਚ ਹੋਵੇਗਾ। ਇਹ ਮੈਚ ਜਿੱਤਣ ਵਾਲੀ ਟੀਮ 3 ਜੂਨ ਨੂੰ IPL ਫਾਈਨਲ ਵਿੱਚ ਬੰਗਲੌਰ ਦਾ ਸਾਹਮਣਾ ਕਰੇਗੀ।
ਇਸ ਦੇ ਨਾਲ ਹੀ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਘਰ ਅਤੇ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਤੋਂ ਬਾਅਦ ਸਟੇਡੀਅਮ ਦੀ ਸੁਰੱਖਿਆ ਸਖ਼ਤ ਰਹੀ। ਸਟੇਡੀਅਮ ਦੇ ਬਾਹਰ ਸਪੈਸ਼ਲ ਆਪ੍ਰੇਸ਼ਨ ਗਰੁੱਪ ਤਾਇਨਾਤ ਕੀਤਾ ਗਿਆ ਸੀ।

IPL-2025 : ਨਿਊ ਚੰਡੀਗੜ੍ਹ ਦੇ ਯਾਦਵਿੰਦਰਾ ਸਟੇਡੀਅਮ ‘ਚ MI ਨੇ GT ਨੂੰ ਹਰਾਇਆ
Published on: May 31, 2025 7:05 am