ਅਧਿਆਪਕ ਯੂਨੀਅਨ ਪੰਜਾਬ ਸੂਬਾ ਕਮੇਟੀ ਦੀ ਚੋਣ

ਪੰਜਾਬ

ਲੁਧਿਆਣਾ, 31 ਮਈ 2025, ਦੇਸ਼ ਕਲਿੱਕ ਬਿਓਰੋ :

ਈਟੀਟੀ 6635 ਅਧਿਆਪਕ ਯੂਨੀਅਨ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਬੁਲਾਈ ਗਈ, ਜਿਸ ਦਾ ਮੁੱਖ ਏਜੰਡਾ ਸੂਬਾ ਕਮੇਟੀ ਦਾ ਸੰਗਠਨ ਅਤੇ ਜ਼ਿਲ੍ਹਾ ਕਮੇਟੀਆਂ ਦਾ ਗਠਨ ਕਰਨਾ ਰਿਹਾ। ਇਸ ਮੀਟਿੰਗ ਵਿੱਚ ਸੂਬਾ ਕਮੇਟੀ ਦੀ ਚੋਣ ਕੀਤੀ ਗਈ। ਇਹ ਮੀਟਿੰਗ ਡਾ. ਬੀ. ਆਰ. ਅੰਬੇਦਕਰ ਭਵਨ ਮੁੱਲਾਪੁਰ ਦਾਖਾ, ਲੁਧਿਆਣਾ ਵਿਖੇ ਹੋਈ। ਮੀਟਿੰਗ ਵਿੱਚ ਦੀਪਕ ਕੰਬੋਜ ਨੂੰ ਸੂਬਾ ਪ੍ਰਧਾਨ, ਕੁਲਦੀਪ ਖੋਖਰ ਨੂੰ ਮੀਤ ਪ੍ਰਧਾਨ,ਸ਼ਲਿੰਦਰ ਕਬੋਜ (ਜਨਰਲ ਸਕੱਤਰ), ਰਾਜ ਸੁਖਵਿੰਦਰ ਸਿੰਘ ਅਤੇ ਜੱਗਾ ਬੋਹਾ (ਸਹਾਇਕ ਜਨਰਲ ਸਕੱਤਰ), ਨਿਰਮਲ ਜੀਰਾ (ਵਿੱਤ ਸਕੱਤਰ), ਰਵਿੰਦਰ ਕੰਬੋਜ (ਸਹਾਇਕ ਵਿੱਤ ਸਕੱਤਰ), ਬੂਟਾ ਮਾਨਸਾ (ਮੁੱਖ ਸਲਾਹਕਾਰ), ਜਰਨੈਲ ਨਾਗਰਾ ਅਤੇ ਮਨਦੀਪ ਬਟਾਲਾ (ਕਾਨੂੰਨੀ ਸਲਾਹਕਾਰ), ਦੀਪ ਬਨਾਰਸੀ (ਪ੍ਰੈੱਸ ਸਕੱਤਰ), ਸੁਮਿਤ ਕੰਬੋਜ ਅਤੇ ਦਾਨਿਸ਼ ਭੱਟੀ (ਮਾਸ-ਮੀਡੀਆ ਇੰਚਾਰਜ) ਅਤੇ ਦੇਸ ਰਾਜ ਜਲੰਧਰ (ਮੁੱਖ ਬੁਲਾਰਾ) ਵਜੋਂ ਚੁਣਿਆ ਗਿਆ।

ਇਸ ਸੰਗਠਨ ਦੌਰਾਨ ਈਟੀਟੀ 6635 ਅਧਿਆਪਕ ਯੂਨੀਅਨ ਨੂੰ ਵੱਖ ਵੱਖ ਮੁੱਦਿਆਂ ਤੇ ਆ ਰਹੀਆਂ ਸਮੱਸਿਆਵਾਂ ਜਿਵੇਂ ਕਿ ਰੀਕਾਸਟ ਸੂਚੀਆਂ ਵਿੱਚੋ ਬਾਹਰ ਕੀਤੇ 117 ਅਧਿਆਪਕ ਸਾਥੀਆਂ ਦੀਆਂ ਸੇਵਾਵਾਂ ਬਰਕਰਾਰ ਰੱਖਣ, ਬਦਲੀਆਂ ਦਾ ਮੌਕਾ ਦੇਣ ਅਤੇ ਪੰਜਾਬ ਦਾ ਛੇਵਾਂ ਪੇਅ ਸਕੇਲ ਲਾਗੂ ਕਰਨ ਆਦਿ ਮੰਗਾਂ ਬਾਰੇ ਗੱਲਬਾਤ ਕੀਤੀ ਗਈ। ਇਸ ਦੇ ਨਾਲ ਹੀ ਜ਼ਿਲ੍ਹਾ ਕਮੇਟੀਆਂ ਦੇ ਪ੍ਰਧਾਨ ਵੀ ਲਗਾਏ ਗਏ। ਜਿਸ ਵਿੱਚ ਲੁਧਿਆਣਾ ਤੋਂ ਪਰਮਿੰਦਰ ਸਿੰਘ ਅਤੇ ਸੁਰੇਸ਼ ਅੱਕਾਂਵਾਲੀ , ਮਨਪ੍ਰੀਤ ਸਿੰਘ ਥਿੰਦ (ਮੋਹਾਲੀ), ਖੁਸ਼ਦੀਪ ਸਿੰਘ (ਪਟਿਆਲਾ), ਪ੍ਰਦੀਪ ਕੁਮਾਰ ਅਤੇ ਸੰਦੀਪ ਕੁਮਾਰ (ਫਿਰੋਜ਼ਪੁਰ), ਪੁਸ਼ਪਿੰਦਰ ਸਿੰਘ (ਤਰਨਤਾਰਨ), ਬੇਅੰਤ ਸਿੰਘ ਅਤੇ ਗੁਰਸੇਵਕ ਸਿੰਘ (ਮੋਗਾ), ਗਗਨ ਮੱਕੜ (ਮੁਕਤਸਰ), ਗੁਰੀ ਜਟਾਣਾ ਅਤੇ ਰਾਹੁਲ (ਅੰਮ੍ਰਿਤਸਰ), ਜਸਕਰਨ ਕੰਬੋਜ (ਫਾਜ਼ਿਲਕਾ), ਸਰਬਜੋਤ ਸਿੰਘ (ਫਰੀਦਕੋਟ), ਕੁਲਵਿੰਦਰ ਸਿੰਘ, ਵਿਪਨ ਕਾਲੜਾ ਵਿਸ਼ਾਲ ਅਤੇ ਮੋਹਿਤ (ਜਲੰਧਰ), ਲਵਪ੍ਰੀਤ ਸਿੰਘ ਸੰਗਰੂਰ, ਕੁਲਵੀਰ ਸਿੰਘ, ਬਖਸ਼ੀਸ਼ ਸਿੰਘ ਅਤੇ ਅੰਜੂ (ਹੁਸ਼ਿਆਰਪੁਰ), ਪੰਕਜ਼ (ਨਵਾਂ ਸ਼ਹਿਰ), ਹਰਪ੍ਰੀਤ ਹੈਰੀ (ਮਾਨਸਾ), ਰਾਧੇ ਅਬੋਹਰ (ਬਰਨਾਲ਼ਾ), ਪ੍ਰਦੀਪ ਬਿਆਸ ਅਤੇ ਸੁਨੀਲ (ਕਪੂਰਥਲਾ), ਗੁਰਪ੍ਰੀਤ ਸਿੰਘ (ਰੋਪੜ), ਲਖਵੀਰ ਸਿੰਘ ਅਤੇ ਬੂਟਾ ਸਿੰਘ (ਬਠਿੰਡਾ), ਇੰਦਰ ਅਤੇ ਰਵੀ (ਪਠਾਨਕੋਟ), ਸੁਖਚਰਨ ਸਿੰਘ ਅਤੇ ਹਰਮਨਦੀਪ ਸਿੰਘ (ਗੁਰਦਾਸਪੁਰ) ਜ਼ਿਲ੍ਹਿਆ ਤੋਂ ਲਗਾਏ ਗਏ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।