ਫਿਰੋਜ਼ਪੁਰ, 1 ਜੂਨ, ਦੇਸ਼ ਕਲਿਕ ਬਿਊਰੋ :
ਫਿਰੋਜ਼ਪੁਰ ਦੇ ਪਿੰਡ ਤਰਿਡਾ ‘ਚ ਸਰਪੰਚ ਜਸ਼ਨ ਬਾਵਾ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਇਸ ਤੋਂ ਪਹਿਲਾਂ ਜਸ਼ਨ ਬਾਵਾ ਨੇ ਆਪਣੇ ਫੇਸਬੁੱਕ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕੀਤੀ ਸੀ ਜਿਸ ਵਿੱਚ ਬੈਕਗ੍ਰਾਊਂਡ ਵਿੱਚ ਇੱਕ ਹਿੰਦੀ ਗ਼ਜ਼ਲ ‘ਜਬ ਮੇਰੀ ਅਰਥੀ ਉਠਾ ਕੇ ਚਲੇਂਗੇ ਮੇਰੇ ਯਾਰ’ ਵੱਜ ਰਹੀ ਸੀ।ਇਹ ਵਾਰਦਾਤ ਬੀਤੀ ਰਾਤ ਵਾਪਰੀ।
ਸਥਾਨਕ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਅਜੇ ਤੱਕ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਹੋਵੇਗੀ। ਇਹ ਪੂਰੀ ਘਟਨਾ ਗੁਰੂਹਰਸਹਾਏ ਕਸਬੇ ਦੇ ਤਰਿਡਾ ਪਿੰਡ ਦੀ ਹੈ।05:30 PM

ਪੰਜਾਬ ‘ਚ ਸਰਪੰਚ ਨੇ ਖੁਦ ਨੂੰ ਗੋਲੀ ਮਾਰ ਕੇ ਕੀਤੀ ਆਤਮ ਹੱਤਿਆ, ਪਹਿਲਾਂ Facebook ‘ਤੇ ਪਾਈ ਪੋਸਟ
Published on: June 1, 2025 5:47 pm