ਸੁਖਦੇਵ ਸਿੰਘ ਢੀਂਡਸਾ ਦੀਆਂ ਅਸਥੀਆਂ ਮੋਰਿੰਡਾ ਵਿਖੇ ਪਹੁੰਚਣ ‘ਤੇ ਅਕਾਲੀ ਆਗੂਆਂ ਦੀ ਭਰਵੀਂ ਸ਼ਮੂਲੀਅਤ

Published on: June 1, 2025 5:01 pm

ਪੰਜਾਬ

ਮੋਰਿੰਡਾ, 1 ਜੂਨ (ਭਟੋਆ)

ਸਾਬਕਾ ਕੇਂਦਰੀ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਦੀਆਂ ਅਸਥੀਆਂ ਦੇ ਮੋਰਿੰਡਾ ਵਿਖੇ ਪਹੁੰਚਣ ਤੇ ਅਕਾਲੀ ਵਰਕਰਾਂ ਅਤੇ ਆਗੂਆਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆ। ਇਸ ਮੌਕੇ ‘ਤੇ ਸਾਬਕਾ ਲੋਕ ਸਭਾ ਮੈਂਬਰ ਅਤੇ ਸੀਨੀਅਰ ਅਕਾਲੀ ਆਗੂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਕਿਹਾ ਕਿ ਮਰਹੂਮ ਸਰਦਾਰ ਸੁਖਦੇਵ ਸਿੰਘ ਢੀਂਡਸਾ ਨੂੰ  ਉਨਾਂ ਵੱਲੋ ਪੰਜਾਬ, ਪੰਜਾਬੀ, ਪੰਜਾਬੀਅਤ ਅਤੇ ਦੇਸ਼ ਲਈ ਕੀਤੀ ਗਈ ਸੇਵਾ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਹਨਾਂ ਕਿਹਾ ਮਰਹੂਮ ਸਵੀ ਢੀਡਸਾ ਵੱਲੋਂ ਹਮੇਸ਼ਾ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਮਜਬੂਤ ਕਰਨ ਲਈ ਕੰਮ ਕੀਤਾ ਗਿਆ ਅਤੇ ਮੌਜੂਦਾ ਦੌਰ ਦੌਰਾਨ ਵੀ ਉਹ ਅਕਾਲੀ ਏਕਤਾ ਲਈ ਤਤਪਰ ਰਹੇ ਅਤੇ ਅਕਾਲੀ ਏਕਤਾ ਦੀ ਇੱਛਾ ਮਨ ਵਿੱਚ ਲੈ ਕੇ ਹੀ ਉਹ ਇਸ ਸੰਸਾਰ ਨੂੰ ਅਲਵਿਦਾ ਆਖ ਗਏ।

 ਇਸ ਮੌਕੇ ‘ਤੇ ਸਰਦਾਰ ਸੁਖਦੇਵ ਸਿੰਘ ਢੀਂਡਸਾ ਸਾਹਿਬ ਦੀਆਂ ਅਸਥੀਆਂ ਲਿਜਾਣ ਵਾਲੇ  ਕਾਫਲੇ ਵਿਚ ਸ਼ਾਮਲ ਸੰਗਤ ਲਈ ਛਬੀਲ ਦਾ ਪ੍ਰਬੰਧ ਵੀ ਕੀਤਾ ਗਿਆ। ਇਸ ਮੌਕੇ ‘ਤੇ ਸਾਬਕਾ ਕੈਬਨਟ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਸ. ਹਰਦੇਵ ਸਿੰਘ, ਕੁਲਬੀਰ ਸਿੰਘ ਸੋਨੂ ਰਤਨਗੜ੍ਹ,    ਕੌਂਸਲਰ ਅੰਮ੍ਰਿਤਪਾਲ ਸਿੰਘ ਖੱਟੜਾ, ਸਾਬਕਾ ਕੌਂਸਲਰ ਜਗਵਿੰਦਰ ਸਿੰਘ ਪੰਮੀ, ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਰਜਿੰਦਰ ਸਿੰਘ, ਯੂਥ ਆਗੂ ਪਰਮਿੰਦਰ ਸਿੰਘ ਬਿੱਟੂ ਕੰਗ, ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਜੁਝਾਰ ਸਿੰਘ ਮਾਵੀ, ਸਾਬਕਾ ਚੇਅਰਮੈਨ ਜਸਵੀਰ ਸਿੰਘ ਜੱਸੀ, ਅਮਰਿੰਦਰ ਸਿੰਘ ਹੈਲੀ, ਪਰਮਿੰਦਰ ਸਿੰਘ ਲੱਕੀ, ਰਾਜਵੀਰ ਸਿੰਘ ਕਲਸੀ, ਬਹਾਦਰ ਸਿੰਘ ਕਾਈਨੌਰ, ਚਰਨਜੀਤ ਸਿੰਘ ਕਲਸੀ, ਹਰਚੰਦ ਸਿੰਘ ਡੂਮਛੇੜੀ, ਅਸ਼ਵਨੀ ਸ਼ਰਮਾ, ਅਮਨਪ੍ਰੀਤ ਅਮਨਾ, ਪਰਮਜੀਤ ਸਿੰਘ, ਜਗਦੀਪ ਸਿੰਘ, ਸ਼ੇਰ ਸਿੰਘ ਡੂਮਛੇੜੀ ਆਦਿ ਆਗੂ ਵੀ ਸ਼ਾਮਿਲ ਸਨ। 

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।